ਘਰ ''ਚ ਸੁੱਤਾ ਪਿਆ ਸੀ ਪਰਿਵਾਰ, ਅਚਾਨਕ ਹੋਇਆ ਜ਼ੋਰਦਾਰ ਧਮਾਕਾ
Wednesday, Jul 17, 2024 - 06:29 PM (IST)
ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਬੀਤੀ ਦੇਰ ਰਾਤ ਕਾਦੀਆਂ ਦੇ ਪਿੰਡ ਭੈਣੀ ਬਾਂਗਰ ਵਿਖੇ ਇਕ ਘਰ ’ਚ ਬਲਾਸਟ ਹੋ ਗਿਆ। ਇਸ ਬਲਾਸਟ ਕਾਰਣ ਪਰਿਵਾਰ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਕਮਲਜੀਤ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਸਪੁੱਤਰ ਦਿਲਬਾਗ ਸਿੰਘ ਘੁੰਮਣ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਘਰ ’ਚ ਸੁੱਤਾ ਹੋਇਆ ਸੀ ਅਤੇ ਅਚਾਨਕ ਰਸੋਈ ’ਚ ਬਲਾਸਟ ਹੋਇਆ ਅਤੇ ਪਰਿਵਾਰ ’ਚ ਭਾਜੜਾਂ ਪੈ ਗਈਆਂ।
ਇਸ ਦੌਰਾਨ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਰਸੋਈ ’ਚ ਰੱਖੀ ਫਰਿੱਜ ਨੂੰ ਅੱਗ ਲੱਗੀ ਹੋਈ ਸੀ ਅਤੇ ਫਰਿੱਜ ’ਚ ਬਲਾਸਟ ਹੋਣ ਕਾਰਣ ਰਸੋਈ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਪੂਰੇ ਪਰਿਵਾਰ ਵੱਲੋਂ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।