ਪਿੰਡ ਡਾਲੋਵਾਲ ''ਚ ਇਕੋ ਪਰਿਵਾਰ ਦੇ 7 ਮੈਂਬਰ ਕੋਰੋਨਾ ਪਾਜ਼ੇਟਿਵ
Friday, Dec 04, 2020 - 05:38 PM (IST)
ਮੁਕੇਰੀਆਂ (ਨਾਗਲਾ) : ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਐੱਸ. ਐੱਮ. ਓ. ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਡਾਲੋਵਾਲ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਕੰਟਰੈਕਟ ਪਰਸਨ ਲੱਭਣ ਲਈ ਪਿੰਡ ਵਿਚ ਬੁਢਾਬਾੜ ਹਸਪਤਾਲ ਦੀ ਟੀਮ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਗਿਆ। ਇਸ ਮੌਕੇ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਿਦਾਇਤਾਂ ਮੁਤਾਬਿਕ ਪਿੰਡ ਡਾਲੋਵਾਲ ਨੂੰ ਮਾਇਕਰੋ ਕੰਟੇਨਮੈਂਟ ਜ਼ੋਨ ਐਲਾਨ ਕਰ ਕੇ ਕੱਲ 5 ਦਸੰਬਰ ਨੂੰ ਪਿੰਡ 'ਚ ਕੈਂਪ ਲਗਾ ਕੇ ਪਿੰਡ ਵਾਸੀਆਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕੋਰੋਨਾ ਬਾਰੇ ਵਿਸਥਾਰ ਵਿਚ ਦੱਸਿਆ ਜਾਵੇਗਾ ਕਿ ਮੂੰਹ 'ਤੇ ਮਾਸਕ ਲਗਾ ਕੇ ਰੱਖੋ ਅਤੇ ਹੱਥਾਂ ਨੂੰ ਵਾਰ-ਵਾਰ ਸਾਬਨ ਨਾਲ ਧੋਵੋ ਤਾਂ ਜੋ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਿਆ ਜਾ ਸਕੇ।
ਇਸ ਸਰਵੇ ਵਿਚ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਅਤੇ ਉਨ੍ਹਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਵੇ 'ਚ ਬਹੁਤ ਯੋਗਦਾਨ ਦਿੱਤਾ। ਇਸ ਸਮੇਂ ਬੁਢਾਬਾੜ ਦੀ ਟੀਮ ਵਿਚ ਰਾਜਦੀਪ ਸਿੰਘ ਨੌਸ਼ਹਿਰਾ ਪੱਤਣ ਫਾਰਮਾਸਿਸਟ ਸਤਿੰਦਰ ਸਿੰਘ, ਹੈਲਥ ਸੁਪਰਵਾਈਜ਼ਰ ਜਗੀਰ ਲਾਲ, ਸਿਵਤੰਤਰ ਸਿੰਘ, ਰੀਟਾ, ਮਮਤਾ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ।