ਕਾਂਗਰਸੀ ਉਮੀਦਵਾਰਾਂ ਨੇ ਪੁਆਈਆਂ ਫਰਜ਼ੀ ਵੋਟਾਂ : ਚੇਤਨ ਹਾਂਡਾ

12/20/2017 5:54:58 AM

ਜਲੰਧਰ, (ਕਮਲੇਸ਼)- ਵਾਰਡ ਨੰਬਰ 52 ਦੇ ਆਜ਼ਾਦ ਚੋਣ ਲੜੇ ਚੇਤਨ ਹਾਂਡਾ ਨੇ ਪ੍ਰੈੱਸ ਗੱਲਬਾਤ ਦੌਰਾਨ ਜੇਤੂ ਕਾਂਗਰਸੀ ਉਮੀਦਵਾਰ ਵਿਪਨ ਚੱਢਾ 'ਤੇ ਫਰਜ਼ੀ ਵੋਟ ਪਵਾਉਣ  ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਈ ਸਮਰਥਕਾਂ ਨੂੰ ਵੋਟ ਤੋਂ ਰੋਕਿਆ ਗਿਆ ਅਤੇ ਫਿਰ ਕਿਸੇ ਹੋਰ ਵਲੋਂ ਉਨ੍ਹਾਂ ਨੂੰ ਫਰਜ਼ੀ ਵੋਟਾਂ ਪਵਾਈਆਂ ਗਈਆਂ ਹਨ। ਇਸ ਦੌਰਾਨ ਇਲਾਕੇ ਦੀਆਂ ਔਰਤਾਂ ਨੇ ਆਪਣੀਆਂ ਉਂਗਲਾਂ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਉਂਗਲਾਂ 'ਤੇ ਚੋਣ ਸਿਆਹੀ ਨਹੀਂ ਲੱਗੀ ਹੈ ਅਤੇ ਇਸ ਗੱਲ ਦਾ ਸਬੂਤ ਇਹ ਹੈ ਕਿ ਚੋਣ ਵਿਚ ਵੋਟ ਪਾਉਣ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਸ਼ੱਕ ਹੈ ਕਿ ਚੋਣ ਇਕ ਦਿਨ ਪਹਿਲਾਂ ਸ਼ਨੀਵਾਰ  ਰਾਤ ਨੂੰ ਚਰਨਜੀਤਪੁਰਾ ਦੇ ਬੂਥ ਨੰਬਰ 1 ਤੇ 2 ਵਿਚ ਈ. ਵੀ. ਐੱਮ. ਮਸ਼ੀਨ ਨਾਲ ਛੇੜਛਾੜ ਕੀਤੀ ਗਈ ਸੀ। 

PunjabKesari
ਇਸ ਮੌਕੇ 'ਤੇ ਉਨ੍ਹਾਂ ਨਾਲ ਆਏ ਲੋਕਾਂ ਨੇ ਪ੍ਰੈੱਸ ਕਲੱਬ ਦੇ ਬਾਹਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਵਾਲੇ ਦਿਨ ਵੀ ਵਿਪਨ ਚੱਢਾ ਨੇ 3.45 'ਤੇ ਨਾਮਜ਼ਦਗੀ ਭਰਿਆ ਸੀ, ਜਦਕਿ ਪੂਰਾ ਸਮਾਂ 3 ਵਜੇ ਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਮਾਣਯੋਗ ਅਦਾਲਤ ਵਿਚ ਰਿਟ ਦਾਇਰ ਕਰ ਚੁੱਕੇ ਹਨ ਅਤੇ ਅਦਾਲਤ ਨੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਇਕ ਮਹੀਨੇ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਇਸ ਬਾਰੇ ਵਿਚ ਜਦੋਂ ਵਿਪਨ ਚੱਢਾ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਖਿਲਾਫ ਸਾਜ਼ਿਸ਼ ਕਰ ਰਹੇ ਹਨ ਅਤੇ ਉਹ ਆਪਣੀ ਮਿਹਨਤ ਅਤੇ ਜਨਤਾ ਦੀ ਸਪੋਰਟ ਨਾਲ ਹੀ ਚੋਣ ਜਿੱਤੇ ਹਨ। 


Related News