ਜਲੰਧਰ 'ਚੋਂ ਬਰਾਮਦ ਹੋਇਆ ਖੇਡਾਂ ਦਾ ਨਕਲੀ ਸਮਾਨ, 3 ਗ੍ਰਿਫਤਾਰ

Tuesday, Sep 03, 2019 - 08:36 PM (IST)

ਜਲੰਧਰ 'ਚੋਂ ਬਰਾਮਦ ਹੋਇਆ ਖੇਡਾਂ ਦਾ ਨਕਲੀ ਸਮਾਨ, 3 ਗ੍ਰਿਫਤਾਰ

ਜਲੰਧਰ,(ਸੋਨੂੰ): ਬ੍ਰਾਂਡ ਪ੍ਰੋਟੈਕਟਰਸ ਇੰਡੀਆ ਪ੍ਰਾਈਵੇਟ ਲਿਮੀਟਿਡ ਗੁੜਗਾਉਂ ਦੀ ਟੀਮ ਤੇ ਗੁੜਗਾਉਂ ਦੀ ਪੁਲਸ ਨੇ ਥਾਣਾ ਬਾਵਾ ਬਸਤੀ ਖੇਲ (ਜਲੰਧਰ) ਦੀ ਪੁਲਸ ਨਾਲ ਮਿਲ ਕੇ ਅੱਜ ਜਲੰਧਰ ਦੀ ਸਪੋਰਟਸ ਮਾਰਕਿਟ 'ਚ ਛਾਪੇਮਾਰੀ ਕੀਤੀ। ਜਿਸ ਦੌਰਾਨ ਪੁਲਸ ਨੇ ਜਾਅਲੀ ਮਾਰਕਾ ਲਗਾ ਕੇ ਖੇਡਾਂ ਦਾ ਸਮਾਨ ਵੇਚਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਤਾਬਕ ਗੁੜਗਾਉਂ ਪੁਲਸ ਨੇ ਐਸ. ਆਰ. ਐਸ. ਸਪੋਰਟਸ ਦੇ ਸੰਜੇ, ਅਕਾਸ਼ ਟਰੈਡਰਜ਼ ਦੇ ਅਕਾਸ਼ ਝੱਲਣ ਤੇ ਅਲੀ ਨੂੰ ਫੁੱਟਬਾਲ, ਵਾਲੀਬਾਲ, ਯੋਨੇਕਸ ਬੈਡਮਿੰਟਨ ਰੈਕਟਸ ਤੇ ਹੋਰ ਖੇਡਾਂ ਦੇ ਸਮਾਨ 'ਤੇ ਕੋਸਕੋ/ਨੀਵੀਆ ਦਾ ਜਾਅਲੀ ਮਾਰਕਾ ਲਗਾ ਕੇ ਵੇਚਣ ਦੇ ਦੋਸ਼ 'ਚ ਕਾਬੂ ਕੀਤਾ ਹੈ। ਉਕਤ ਵਿਅਕਤੀ ਜਾਅਲੀ ਮਾਰਕਾ ਲਗਾ ਕੇ ਖੇਡ ਦੇ ਸਮਾਨ ਨੂੰ ਇੰਡੀਆ ਮਾਰਟ, ਫੇਸਬੁੱਕ ਆਦਿ ਰਾਹੀਂ ਆਨਲਾਈਨ ਵੇਚ ਰਹੇ ਸਨ।


Related News