ਨਕਲੀ ਸ਼ਰਾਬ ਵੇਚਣ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ: ਰੱਖੜਾ

5/21/2020 2:53:00 PM

ਪਟਿਆਲਾ (ਬਲਜਿੰਦਰ): ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਮੰਗ ਕੀਤੀ ਕਿ ਨਕਲੀ ਸ਼ਰਾਬ ਵੇਚ ਕੇ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲਿਆਂ ਨੂੰ ਇਕ ਹਫਤੇ ਬਾਅਦ ਵੀ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਸ ਤੋਂ ਸਾਫ ਹੈ ਕਿ ਉਨ੍ਹਾਂ ਦੀ ਸਰਪ੍ਰਸਤੀ ਸਰਕਾਰੀ ਧਿਰ ਵਲੋਂ ਕੀਤੀ ਜਾ ਰਹੀ ਹੈ। ਉਹ ਹਲਕਾ ਘਨੌਰ ਦੀ ਇੰਚਾਰਜ ਅਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਘਰ ਪਟਿਅਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਪ੍ਰਧਾਨ ਰੱਖੜਾ ਨੇ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਜਿਹੜਾ ਕੇਸ ਦਰਜ ਕੀਤਾ ਗਿਆ ਹੈ, ਉਸ ਵਿਚ ਕਿੰਨੀ ਬਰਾਮਦਗੀ ਹੋਈ। ਇਹ ਸ਼ਰਾਬ ਅੱਗੇ ਕਿੰਨੇ ਸਪਲਾਈ ਕੀਤੀ ਜਾ ਹੀ ਸੀ ਆਦਿ ਤੋਂ ਲੈ ਕੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ। ਇਸ ਤੋਂ ਸਾਫ ਹੈ ਕਿ ਸਰਕਾਰ ਨਸ਼ੇ ਦੇ ਇਨ੍ਹ੍ਹਾਂ ਸੌਦਗਰਾਂ ਨੂੰ ਬਚਾਉਣ 'ਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਜ਼ਿਲੇ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਇਆ ਸਾਹਮਣੇ

ਉਨ੍ਹਾਂ ਕਿਹਾ ਕਿ ਚਾਰ ਹਫਤਿਆਂ 'ਚ ਨਸ਼ੇ ਦੇ ਸੌਦਾਗਰਾਂ ਦਾ ਸਫਾਇਆ ਕਰਨ ਦੀ ਸਹੁੰ ਖਾਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਜ਼ਿਲੇ 'ਚ ਅੰਨ੍ਹੇਵਾਹ ਸ਼ਰਾਬ ਦੀਆਂ ਫੈਕਟਰੀਆਂ ਖੋਲ ਦੇ ਸ਼ਰੇਆਮ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ।ਘਨੌਰ ਦੀ ਸਾਬਕਾ ਵਿਧਾਇਕ ਅਤੇ ਹਲਕਾ ਘਨੌਰ ਦੀ ਇੰਚਾਰਜ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਕਿਹਾ ਕਿ ਨਕਲੀ ਸ਼ਰਾਬ ਬਣਾਉਣ ਵਾਲੀ ਫੜ੍ਹੀ ਗਈ ਫੈਕਟਰੀ ਦੇ ਮਾਮਲੇ ਵਿਚ ਜਿਹੜੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ,ਉਹ ਕਿਤੇ ਹੋਰ ਨਹੀਂ ਸਗੋਂ ਵਿਧਾਇਕ ਜਲਾਲਪੁਰ ਦੇ ਘਰ ਹੀ ਲੁਕੇ ਹੋਏ ਹਨ। ਜੇਕਰ ਉਨ੍ਹਾਂ ਦੇ ਨੰਬਰਾਂ ਦੀਆਂ ਕਾਲ ਡਿਟੇਲਾਂ ਕਢਵਾ ਕੇ ਉਨ੍ਹਾਂ ਨੂੰ ਜਨਤਕ ਕੀਤਾ ਜਾਵੇ ਅਤੇ ਉਹਨਾਂ ਦੀਆਂ ਲੋਕੇਸ਼ਨਾਂ ਚੈੱਕ ਕੀਤੀਆਂ ਜਾਣ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਹੈਰਾਨ ਕਰਨ ਵਾਲੀ ਗੱਲ ਇਹ ਨਕਲੀ ਸ਼ਰਾਬ ਦੇ ਮਾਮਲੇ ਵਿਚ ਸ਼ਾਮਲ ਵਿਅਕਤੀ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂ ਫਿਰ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਲਈ ਸੁਖਦ ਖਬਰ : 7 ਹੋਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹੋਈ ਘਰ ਵਾਪਸੀ

ਬੀਬੀ ਮੁਖਮੈਲਪੁਰ ਦਾ ਕਹਿਣਾ ਸੀ ਕਿ ਇਹ ਤਾਂ ਸਿਰਫ ਨਕਲੀ ਸ਼ਰਾਬ ਦੇ ਕਾਰੋਬਾਰ ਦੀ ਗੱਲ ਹੋਈ ਹੈ ਪਰ ਇਥੇ ਦੜਾ ਸੱਟਾ, ਜੂਆ, ਨਾਜਾਇਜ਼ ਮਾਈਨਿੰਗ, ਕਾਲੇ ਤੇਲ ਨੂੰ ਰਿਫਾਇੰਡ ਕਰਕੇ ਵੇਚਣ ਆਦਿ ਤੋਂ ਲੈ ਕੇ ਤਮਾਮ ਤਰ੍ਹਾਂ ਦੇ ਦੋ ਨੰਬਰ ਦੇ ਧੰਦੇ ਹੋ ਰਹੇ, ਜਿਨ੍ਹਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਕੇਲ ਪਾਉਣੀ ਚਾਹੀਦੀ ਹੈ। ਇਸ ਮੌਕੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ, ਬਾਬੂ ਕਬੀਰ ਦਾਸ ਹਲਕਾ ਇੰਚਾਰਜ਼ ਨਾਭਾ, ਸ਼੍ਰੋਮਣੀ ਕਮੇਟੀ ਮੈਂਬਰ ਦੇ ਐਗਜੈਕਟਿਵ ਮੈਂਬਰ ਜਸਮੇਰ ਸਿੰਘ ਲਾਛੜੂ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਹੈਰੀ ਮੁਖਮੈਲਪੁਰ,ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ, ਹਰਪਾਲ ਸਿੰਘ ਸਰਾਉ, ਜਥੇਦਾਰ ਬਹਾਦਰ ਸਿੰਘ ਖੈਰਪੁਰ ਸਰਕਲ ਪ੍ਰਧਾਨ, ਕ੍ਰਿਸ਼ਨ ਸਨੋਰ ਡਾਇਰੈਕਟਰ ਕੋਆਪਰੇਟਿਵ ਬੈਂਕ ਪਟਿਆਲਾ, ਹਰਮਿੰਦਰ ਸਿੰਘ ਜੋਗੀਪੁਰ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ, ਸੁਖਦੇਵ ਸਿੰਘ ਭੋਗਲਾ ਪ੍ਰਧਾਨ ਬੀ.ਸੀ. ਵਿੰਗ ਸਕਰਲ ਸੈਦਖੇੜੀ, ਸਰਬਜੀਤ ਸਿੰਘ ਭੋਗਲਾ, ਜੰਗ ਸਿੰਘ ਇਟਲੀ ਅਤੇ ਅਜੈਪ੍ਰੀਤ ਸਿੰਘ ਮੁਖਮੈਲਪੁਰ ਅਤੇ ਸੁਖਬੀਰ ਸਿੰਘ ਸਨੋਰ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।

ਇਹ ਵੀ ਪੜ੍ਹੋ: ਸਾਧ ਦਾ ਸ਼ਰਮਨਾਕ ਕਾਰਾ, ਬਜ਼ੁਰਗ ਔਰਤ 'ਤੇ ਤੇਲ ਪਾ ਕੇ ਲਾਈ ਅੱਗਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Content Editor Shyna