‘ਖਾਕੀ’ ਦਾ ਰੋਅਬ ਝਾੜਨ ਵਾਲਾ ਫਰਜ਼ੀ DSP ਪੁਲਸ ਅੜਿੱਕੇ
Friday, Sep 24, 2021 - 02:20 AM (IST)
ਖਰੜ(ਰਣਬੀਰ)- ਫਰਜ਼ੀ ਡੀ. ਐੱਸ. ਪੀ. ਬਣ ਕੇ ਖ਼ਾਕੀ ਦਾ ਰੋਅਬ ਝਾੜ ਕੇ ਲੋਕਾਂ ਕੋਲੋਂ ਧੱਕੇ ਨਾਲ ਜਬਰੀ ਵਸੂਲੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸੰਨੀ ਇਨਕਲੇਵ ਪੁਲਸ ਚੌਕੀ ਹੱਥ ਕਾਮਯਾਬੀ ਲੱਗੀ ਹੈ, ਦੱਸਣਾ ਲਾਜ਼ਮੀ ਹੈ ਇਹ ਵਿਅਕਤੀ ਉਸੇ ਗਿਰੋਹ ਦਾ ਹਿੱਸਾ ਹੈ, ਜਿਸ ਨੇ ਬੀਤੀ 17 ਤਾ਼ਰੀਖ ਰਾਤ ਨੂੰ ਮੂੰਡੀ ਖਰੜ ਦੀ ਹਰੀ ਇਨਕਲੇਵ ਅੰਦਰ ਇਕ ਕਾਰ ਮਕੈਨਿਕ ਨੂੰ ਬਹਾਨੇ ਨਾਲ ਆਪਣੇ ਘਰ ਸੱਦ ਕੇ ਉਸ ਪਾਸੋਂ ਜ਼ਬਰਨ ਵਸੂਲੀ ਕਰ ਕੇ ਉਸ ਕੋਲੋਂ ਨਕਦੀ, ਮੋਬਾਇਲ ਫੋਨ ਅਤੇ ਏ. ਟੀ. ਐੱਮ. ਕਾਰਡ ਆਦਿ ਖੋਹ ਲਏ ਸਨ।
ਇਹ ਵੀ ਪੜ੍ਹੋ- ਝੋਨੇ ਦੇ ਸੀਜ਼ਨ ਵੱਲ ਵਧਿਆ ਪੰਜਾਬ ਪਰ ਸੂਬਾ ਕਰ ਰਿਹੈ ਮੰਤਰੀ ਮੰਡਲ ਦੀ ਉਡੀਕ : ਬਾਦਲ
ਮਾਮਲੇ ਦੀ ਤਫਤੀਸ਼ ਕਰ ਰਹੇ ਸੰਨੀ ਇਨਕਲੇਵ ਪੁਲਸ ਪੋਸਟ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਪਿੱਛੋਂ ਆਰੰਭੀ ਪੜਤਾਲ ਦੌਰਾਨ ਨਾਮਜ਼ਦ ਬਲਵੰਤ ਕੌਰ, ਗੁਰਪ੍ਰੀਤ ਕੌਰ ਅਤੇ ਅਨੀਸ਼ਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਨਾਂ ਦਾ ਅਦਾਲਤ ਪਾਸੋਂ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਨ ਦੌਰਾਨ ਤਫਤੀਸ਼ ਦੀ ਨਿਸ਼ਾਨਦੇਹੀ ’ਤੇ ਖੁਦ ਨੂੰ ਡੀ. ਐੱਸ. ਪੀ. ਦੱਸਦੇ ਸੰਦੀਪ ਕੁਮਾਰ ਸੰਨੀ ਨੂੰ ਬੀਤੀ ਰਾਤ ਚੰਡੀਗੜ੍ਹ ਉਸ ਦੇ ਘਰੋਂ ਹਿਰਾਸਤ ’ਚ ਲੈ ਲਿਆ ਗਿਆ। ਜਦੋਂ ਕਿ ਇਸ ਸਾਜ਼ਿਸ਼ ਦਾ ਹੀ ਹਿੱਸਾ ਕਾਰ ਚਾਲਕ ਸਵਿੰਦਰ ਨਾਂ ਦੇ ਦੋਸ਼ੀ ਵਾਸੀ ਰਾਜਪੂਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।