ਇਨ੍ਹਾਂ ਨੋਟਾਂ ਨੂੰ ਦੇਖ ਕੇ ਤੁਸੀਂ ਵੀ ਖਾ ਜਾਓਗੇ ਭੁਲੇਖ਼ਾ, ਨਹੀਂ ਯਕੀਨ ਤਾਂ ਧਿਆਨ ਨਾਲ ਦੇਖ ਲਓ ਇਹ ਵੀਡੀਓ

Wednesday, Mar 15, 2023 - 03:44 PM (IST)

ਖੰਨਾ (ਵਿਪਨ) : ਖੰਨਾ ਪੁਲਸ ਵੱਲੋਂ ਨਕਲੀ ਨੋਟ ਤਿਆਰ ਕਰਕੇ ਬਾਜ਼ਾਰਾਂ 'ਚ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਗਿਰੋਹ ਦੇ 4 ਮੈਂਬਰਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 1 ਲੱਖ, 19 ਹਜ਼ਾਰ, 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਇਨ੍ਹਾਂ ਨੋਟਾਂ ਨੂੰ ਦੇਖ ਕੇ ਹੋਰ ਕੋਈ ਭੁਲੇਖ਼ਾ ਖਾ ਸਕਦਾ ਹੈ ਕਿ ਇਹ ਨੋਟ ਅਸਲੀ ਹਨ।

ਇਹ ਵੀ ਪੜ੍ਹੋ : 'ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ' ਕਰਤਾਰਪੁਰ ਦੀ ਉਸਾਰੀ 'ਚ ਘਪਲੇ ਦੇ ਸਬੂਤ! ਜਾਂਚ 'ਚ ਜੁੱਟੀ ਵਿਜੀਲੈਂਸ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਲੋਹ ਚੌਂਕ ਨੇੜੇ ਨਾਕੇਬੰਦੀ ਕਰਕੇ ਗਿਰੋਹ ਦੇ 4 ਮੈਂਬਰਾਂ ਨੂੰ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ ਹਰਿਆਣਾ ਨੰਬਰ ਦੀ ਇਕ ਕਾਰ 'ਚ ਮਿਲਟਰੀ ਗਰਾਊਂਡ 'ਚ ਬੈਠੇ ਸਨ। ਉਨ੍ਹਾਂ ਕੋਲੋਂ 500 ਰੁਪਏ ਦੇ 227 ਨੋਟ ਅਤੇ 20 ਰੁਪਏ ਦੇ 300 ਨੋਟ ਬਰਾਮਦ ਹੋਏ ਹਨ। ਕਾਬੂ ਕੀਤੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਹਰਿਆਣਾ ਦੇ ਕਰਨਾਲ ਵਾਸੀ ਨਰੇਸ਼ ਕੁਮਾਰ ਰਾਜ, ਪਾਣੀਪਤ ਵਾਸੀ ਕੁਲਦੀਪ, ਖੰਨਾ ਵਾਸੀ ਨਿਰਪਾਲ ਸਿੰਘ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੇ ਫਿਰ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਅੱਜ ਹੋਵੇਗੀ ਅਦਾਲਤ 'ਚ ਸੁਣਵਾਈ

ਨਰੇਸ਼ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਪਹਿਲਾਂ ਹੀ ਦਰਜ ਹੈ, ਜਦੋਂ ਕਿ ਕੁਲਦੀਪ ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਦੇ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਨਿਰਪਾਲ ਸਿੰਘ ਨੂੰ ਸਾਲ 2014 'ਚ ਵਿਦੇਸ਼ 'ਚ ਕਿਸੇ ਮੁਕੱਦਮੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 3 ਸਾਲ ਜੇਲ੍ਹ ਰਹਿਣ ਮਗਰੋਂ ਭਾਰਤ ਆਇਆ ਸੀ ਅਤੇ ਹੁਣ ਇੱਥੇ ਆ ਕੇ ਫੇਸਬੁੱਕ ਰਾਹੀਂ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ ਸੰਪਰਕ 'ਚ ਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News