ATM ਲੁੱਟਣ ਆਏ ਲੁਟੇਰਿਆਂ ਹੱਥ ਲੱਗੀ ਨਾਕਾਮੀ, ਹੋਏ ਕੈਮਰੇ ’ਚ ਕੈਦ

Friday, Jul 16, 2021 - 09:46 PM (IST)

ATM ਲੁੱਟਣ ਆਏ ਲੁਟੇਰਿਆਂ ਹੱਥ ਲੱਗੀ ਨਾਕਾਮੀ, ਹੋਏ ਕੈਮਰੇ ’ਚ ਕੈਦ

ਫਿਲੌਰ/ਅੱਪਰਾ (ਭਾਖੜੀ)- ਬੀਤੀ ਰਾਤ ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ ਨੂੰ ਤੋੜਨ ਦੀ ਅਣਪਛਾਤੇ ਲੁਟੇਰਿਆਂ ਨੇ ਅਸਫਲ ਕੋਸ਼ਿਸ ਕੀਤੀ | ਇਸ ਦੌਰਾਨ ਲੁਟੇਰੇ ਲੱਗਭਗ ਤਿੰਨ ਘੰਟੇ ਏ. ਟੀ. ਐੱਮ. ਨੂੰ ਤੋੜਨ ਦੀ ਅਸਫਲ ਵਾਰਦਾਤ ਕਰਦੇ ਰਹੇ | ਲੁਟੇਰਿਆਂ ਦੀ ਫੁਟੇਜ਼ ਸੀ. ਸੀ. ਟੀ. ਕੈਮਰਿਆਂ 'ਚ ਵੀ ਕੈਦ ਹੋ ਗਈ ਹੈ | 

ਇਹ ਖ਼ਬਰ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਮਾਰੀ 2 ਲੱਖ 72 ਹਜ਼ਾਰ ਦੀ ਠੱਗੀ, 2 ਨਾਮਜ਼ਦ

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬੀ ਪਿੰਡ ਮੋਂਰੋ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਨੀਅਤ ਨਾਲ ਸਕੋਡਾ ਗੱਡੀ 'ਚ ਸਵਾਰ ਹੋ ਕੇ ਚਾਰ ਲੁਟੇਰੇ ਏ. ਏ. ਐੱਮ 'ਚ ਦਾਖਲ ਹੋਏ, ਇਸ ਦੌਰਾਨ ਉਨਾਂ ਨੇ ਗੈਸ ਕਟਰ ਦੇ ਨਾਲ ਏ. ਟੀ. ਐੱਮ. ਦਾ ਉਪਰਲਾ ਹਿੱਸਾ ਵੱਢ ਦਿੱਤਾ ਪਰ ਉਹ ਨਕਦੀ ਤੱਕ ਪਹੁੰਚਣ 'ਚ ਅਸਫਲ ਰਹੇ | ਸਰਪੰਚ ਅਜਾਇਬ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ ਹੁੰਦਿਆਂ ਹੀ ਏ. ਟੀ. ਐੱਮ. ਦੇ ਸਾਹਮਣੇ ਸਥਿਤ ਨਾਮਧਾਰੀ ਸਮਾਜ ਦੇ ਗੁਰੂਦੁਆਰਾ ਹਰਿ ਮੰਦਿਰ ਵਿਖੇ ਸੰਗਤ ਨਤਮਸਤਕ ਕਰਨ ਲਈ ਆ ਜਾਂਦੀ ਹੈ, ਜਿਸ ਕਾਰਣ ਲੁਟੇਰੇ ਉੱਥੋ ਫ਼ਰਾਰ ਹੋ ਗਏ | ਸਰਪੰਚ ਅਜਾਇਬ ਸਿੰਘ ਨੇ ਦੱਸਿਆ ਕਿ ਏ. ਟੀ. ਐੱਮ. ਮਸ਼ੀਨ 'ਚ ਲੱਗਭਗ 8 ਲੱਖ 20 ਹਜ਼ਾਰ ਰੁਪਏ ਦੀ ਨਕਦੀ ਸੀ | ਲੁਟੇਰਿਆਂ ਦੇ ਭੱਜਣ ਸਮੇਂ ਦੀ ਵੀਡੀਓ ਵੀ. ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਘਟਨਾ ਦੀ ਸੂਚਨਾ ਮਿਲਿਦਿਆਂ ਹੀ ਏ. ਐੱਸ. ਆਈ. ਸੁਰਿੰਦਰ ਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ, ਐੱਸ. ਐੱਚ. ਓ. ਸੰਜੀਵ ਕਪੂਰ, ਐੱਸ. ਪੀ. ਸੁਹੇਲ ਕਾਸਿਮ ਮੀਰ ਘਟਨਾ ਸਥਾਨ 'ਤੇ ਪਹੁੰਚ ਗਏ | ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ | 

ਇਹ ਖ਼ਬਰ ਪੜ੍ਹੋ- ਮਲਾਨ ਨੇ ਆਇਰਲੈਂਡ ਵਿਰੁੱਧ ਬਣਾਈਆਂ 177 ਦੌੜਾਂ, ਡਿਵੀਲੀਅਰਸ ਦਾ ਇਹ ਰਿਕਾਰਡ ਤੋੜਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News