ਫੈਕਟਰੀ ''ਚ ਲੱਗੀ ਭਿਆਨਕ ਅੱਗ, ਲੋਕਾਂ ''ਚ ਮਚੀ ਹਫੜਾ-ਦਫੜੀ, 2 ਗੰਭੀਰ ਜ਼ਖਮੀ

Monday, Apr 18, 2022 - 07:58 PM (IST)

ਫੈਕਟਰੀ ''ਚ ਲੱਗੀ ਭਿਆਨਕ ਅੱਗ, ਲੋਕਾਂ ''ਚ ਮਚੀ ਹਫੜਾ-ਦਫੜੀ, 2 ਗੰਭੀਰ ਜ਼ਖਮੀ

ਲੁਧਿਆਣਾ (ਰਾਜ) : ਸ਼ਹਿਰ ਦੇ ਸੁੰਦਰ ਨਗਰ ਸਥਿਤ ਮੇਨ ਰੋਡ ਸ਼ਿਵ ਮੰਦਰ ਨੇੜੇ ਸਥਿਤ ਇਕ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸੁੰਦਰ ਨਗਰ 'ਚ ਪੈਂਦੀ ਸਾਵਨ ਪਲਾਸਟਿਕ ਫੈਕਟਰੀ 'ਚ ਲੱਗੀ। ਇਸ ਘਟਨਾ 'ਚ ਅੱਗ ਲੱਗਣ ਕਾਰਨ 2 ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ ਫੈਕਟਰੀ 'ਚ ਹੋਰ ਕਿੰਨੇ ਵਰਕਰ ਫਸੇ ਹੋਏ ਹਨ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : 'ਨੀ ਮੈਂ ਸੱਸ ਕੁੱਟਣੀ' ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ

ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਫੈਕਟਰੀ ਗਲੀਆਂ ਦੇ ਵਿਚਕਾਰ ਤੰਗ ਥਾਂ 'ਚ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਕਾਰਵਾਈ ਕੁਝ ਦੇਰੀ ਨਾਲ ਸ਼ੁਰੂ ਹੋਈ, ਜਿਸ ਕਾਰਨ ਅੱਗ ਹੋਰ ਫੈਲ ਗਈ। ਫਿਲਹਾਲ ਫਾਇਰ ਬ੍ਰਿਗੇਡ ਅੱਗ ਬੁਝਾਉਣ 'ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨ ਇਸ ਬੱਚੇ ਨੇ ਪਾਈਆਂ ਭਾਜੜਾਂ, ਬੱਸ ਕੰਡਕਟਰ ਦੀ ਬਦੌਲਤ ਪਹੁੰਚਿਆ ਘਰ, ਜਾਣੋ ਪੂਰਾ ਮਾਮਲਾ


author

Anuradha

Content Editor

Related News