ਫੇਸਬੁੱਕ ''ਤੇ ਪ੍ਰੇਮਿਕਾ ਬਣ ਪਤੀ ਨੂੰ ਹੀ ਕੀਤਾ ਬਲੈਕਮੇਲ, 2 ਲੱਖ ਰੁਪਏ ਵਸੂਲੇ

01/04/2019 5:25:10 PM

ਜਲੰਧਰ—ਪਤਨੀ ਨੇ ਫੇਸਬੁੱਕ 'ਤੇ ਫਰਜ਼ੀ ਆਈ.ਡੀ. ਬਣਾ ਕੇ ਆਪਣੇ ਪਤੀ ਨੂੰ ਬਲੈਕਮੇਲ ਕੀਤਾ। ਪਤਨੀ ਕਿਸੇ ਲੜਕੀ ਦੀ ਫੋਟੋ ਲਗਾ ਕੇ ਪਤੀ ਦੀ ਫੇਸਬੁੱਕ ਪ੍ਰੇਮਿਕਾ ਬਣ ਗਈ। ਫਿਰ ਉਸ ਦੇ ਭੇਜੇ ਮੈਸੇਜ ਦੇ ਜ਼ਰੀਏ ਹੀ ਉਸ ਨੂੰ ਬਲੈਕਮੇਲ ਕੀਤਾ ਅਤੇ ਦੋ ਲੱਖ ਰੁਪਏ ਠੱਗ ਲਏ। ਜਦੋਂ ਆਪਣੀ ਫੋਟੋ ਦਾ ਗਲਤ ਇਸਤੇਮਾਲ ਹੁੰਦਾ ਦੇਖ ਅਸਲੀ ਲੜਕੀ ਨੇ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ।

ਉਸ ਦੇ ਪਤੀ ਨੂੰ ਕਦੀ ਵੀ ਇਸ ਦਾ ਪਤਾ ਨਾ ਚੱਲਿਆ ਕਿ ਫਰਜੀ ਆਈ.ਡੀ. ਉਸ ਦੀ ਪਤਨੀ ਨੇ ਬਣਾਈ ਹੈ। ਉਸ ਦੀ ਬਲੈਕਮੇਲਿੰਗ ਵੀ ਇਸ ਤਰ੍ਹਾਂ ਹੀ ਚੱਲਦੀ ਰਹੀ। ਇਸ 'ਚ ਜਿਸ ਅਣਜਾਣ ਲੜਕੀ ਦੀ ਤਸਵੀਰ ਦਾ ਇਸਤੇਮਾਲ ਕਰਕੇ ਉਸ ਫੇਸਬੁੱਕ 'ਤੇ ਫਰਜ਼ੀ ਆਈ ਚਲਾ ਰਹੀ ਸੀ, ਉਸ ਲੜਕੀ ਨੇ ਸਾਈਬਰ ਸੈੱਲ 'ਚ ਸ਼ਿਕਾਇਤ ਦੇ ਦਿੱਤੀ। ਜਾਂਚ ਪੜਤਾਲ 'ਚ ਉਹ ਫੜ੍ਹੀ ਗਈ। ਸਾਈਬਰ ਸੈੱਲ ਦੇ ਅਧਿਕਾਰੀ ਨੇ ਕਿਹਾ ਕਿ ਮਾਮਲੇ ਨੂੰ ਟਰੇਸ ਕਰਨ ਦੇ ਬਾਅਦ ਕਾਰਵਾਈ ਲਈ ਸਬੰਧਿਤ ਥਾਣੇ 'ਚ ਭੇਜ ਦਿੱਤਾ ਗਿਆ ਸੀ, ਪਰ ਬਾਅਦ 'ਚ ਸ਼ਿਕਾਇਤ ਕਰਤਾ ਲੜਕੀ ਨੇ ਮਹਿਲਾ ਨਾਲ ਸਮਝੌਤਾ ਕਰ ਲਿਆ।

ਫੇਸਬੁੱਕ ਚੈੱਟ 'ਚ ਪਤੀ ਕਰਨ ਲੱਗਾ ਸੀ ਪਤਨੀ ਦੀ ਬੁਰਾਈ
ਪੁਲਸ ਸਾਈਬਰ ਸੈੱਲ ਦੇ ਕੋਲ ਇਕ ਲੜਕੀ ਨੇ ਸ਼ਿਕਾਇਤ ਦਿੱਤੀ ਸਾ ਕਿ ਉਸ ਦੀ ਫੋਟੋ ਲਗਾ ਕੇ ਕਿਸੇ ਨੇ ਫੇਸਬੁੱਕ 'ਤੇ ਫਰਜ਼ੀ ਆਈ.ਡੀ. ਬਣਾਈ ਹੈ। ਉਸ ਦੀ ਬਦਨਾਮੀ ਹੋ ਰਹੀ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਫਰਜ਼ੀ ਆਈ.ਡੀ. ਬਣਾਉਣ ਵਾਲੀ ਔਰਤ ਫੜ੍ਹੀ ਗਈ। ਪੁੱਛਗਿਛ ਸ਼ੁਰੂ ਹੋਈ ਤਾਂ ਔਰਤ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਦੇ ਦੂਜੀ ਔਰਤ ਨਾਲ ਸਬੰਧ ਸਨ। ਇਸ ਲਈ ਉਸ ਨੇ ਫੇਸਬੁੱਕ 'ਤੇ ਨਵੀਂ ਆਈ.ਡੀ. ਬਣਾਈ ਅਤੇ ਉੱਥੇ ਫੋਟੋ ਕਿਸੇ ਹੋਰ ਦੀ ਲਗਾ ਲਈ। ਫਰਜ਼ੀ ਆਈ.ਡੀ. ਨਾਲ ਆਪਣੇ ਹੀ ਪਤੀ ਦੀ ਪ੍ਰੇਮਿਕਾ ਬਣ ਉਸ ਨੂੰ ਜਾਲ 'ਚ ਫਸਾ ਲਿਆ। ਪਤੀ ਨੇ ਉਸ ਨੂੰ ਆਪਣੀ ਪ੍ਰੇਮਿਕਾ ਸਮਝ ਕੇ ਅਸ਼ਲੀਲ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਇੰਨਾਂ ਹੀ ਨਹੀਂ ਆਪਣੀ ਪਤਨੀ ਦੀ ਬੁਰਾਈ ਵੀ ਕਰਨ ਲੱਗਾ। ਇੱਥੋਂ ਤੱਕ ਕਿ ਉਹ ਆਪਣੀ ਪਤਨੀ ਨਾਲ ਤਾਲਾਕ ਲੈ ਕੇ ਦੂਜੇ ਵਿਆਹ ਲਈ ਤਿਆਰ ਹੋ ਗਿਆ। ਪਤਨੀ ਨੇ ਮੌਕਾ ਦੇਖਦੇ ਹੀ ਆਪਣੇ ਹੀ ਪਤੀ ਨੂੰ ਸਬਕ ਸਿਖਾਉਣ ਲਈ ਫਰਜ਼ੀ ਆਈ.ਡੀ. ਤੋਂ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਧਮਕੀ ਦਿੱਤੀ ਕਿ ਉਹ ਫੇਸਬੁੱਕ 'ਤੇ ਉਸ ਦੇ ਭੇਜੇ ਗਏ ਮੈਸੇਜ ਅਤੇ ਚੈੱਟ ਸਾਰੀ ਸੋਸ਼ਲ ਮੀਡੀਆ 'ਚ ਵਾਇਰਲ ਕਰ ਦੇਵੇਗੀ। ਇਸ ਦੇ ਬਾਅਦ ਫਰਜ਼ੀ ਆਈ.ਡੀ. ਤੋਂ ਧਮਕਾ ਕੇ ਉਸ ਨੇ ਆਪਣੇ ਪਤੀ ਤੋਂ 2 ਲੱਖ ਰੁਪਏ ਵਸੂਲ ਕੀਤੇ।


Shyna

Content Editor

Related News