ਫੇਸਬੁੱਕ 'ਤੇ ਵੀਡੀਓ ਰਾਹੀ ਭਗਵੰਤ ਮਾਨ ਤੋਂ ਮਦਦ ਮੰਗਣ ਵਾਲੇ 20 ਲੜਕੇ ਸਾਊਦੀ ਅਰਬ ਤੋਂ ਪਰਤੇ ਭਾਰਤ (ਵੀਡੀਓ)

06/28/2017 4:37:58 PM

ਜਲੰਧਰ — ਪਿਛਲੇ ਦਿਨੀਂ ਸਾਊਦੀ ਅਰਬ 'ਚ ਫਸੇ 20 ਲੜਕਿਆਂ ਨੇ ਇਕ ਵੀਡੀਓ ਪਾਈ ਸੀ। ਜਿਸ 'ਚ ਉਨ੍ਹਾਂ ਨੇ ਭਗਵੰਤ ਮਾਨ ਤੋਂ ਮਦਦ ਦੀ ਅਪੀਲ ਕੀਤੀ ਸੀ। ਮਾਨ ਨੇ ਇਨ੍ਹਾਂ ਤੋਂ ਪਾਸਪੋਰਟ ਦੀ ਕਾਪੀ ਮੰਗਵਾਈ ਸੀ ਅਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਦੀ ਘਰ ਵਾਪਸੀ ਹੋਈ ਹੈ। ਭਗਵੰਤ ਮਾਨ ਮੁਤਾਬਕ ਬੇਰੋਜ਼ਗਾਰੀ ਕਰਨ ਇਹ ਉਥੇ ਗਏ ਸਨ। ਇਨ੍ਹਾਂ 'ਚ 2 ਰਾਜਸਥਾਨ ਅਤੇ 2 ਯੂ. ਪੀ. ਅਤੇ 1 ਲੜਕਾ ਪਾਣੀਪਤ ਦਾ ਹੈ। ਬਾਕੀ ਸਾਰੇ ਪੰਜਾਬ ਦੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਰੋਜ਼ਾਨਾ 4-5 ਨੌਜਵਾਨਾਂ ਦੇ ਪਾਸਪੋਰਟ ਆ ਰਹੇ ਹਨ, ਜੋ ਉਨ੍ਹਾਂ ਦੀ ਮਦਦ ਦੀ ਅਪੀਲ ਕਰ ਰਹੇ ਹਨ।


Related News