ਫੇਸਬੁੱਕ ''ਤੇ ਦੇਖਿਆ ਅਮਰੀਕਾ ਭੇਜਣ ਦਾ ਇਸ਼ਤਿਹਾਰ, ਫਿਰ ਜੋ ਹੋਇਆ ਸੁਣ ਰਹਿ ਜਾਓਗੇ ਹੈਰਾਨ

Sunday, Oct 18, 2020 - 06:37 PM (IST)

ਨਵਾਂਸਹਿਰ (ਤ੍ਰਿਪਾਠੀ) : ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਵਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸ਼ਾਮਸਪੁਰ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਆਪਣੇ ਧੰਦੇ ਤੋਂ ਜ਼ਿਆਦਾ ਖੁਸ਼ ਨਹੀਂ ਸੀ ਜਿਸਦੇ ਚੱਲਦੇ ਉਹ ਕਿਸੇ ਵਧੀਆ ਰੋਜ਼ਗਾਰ ਦੀ ਭਾਲ 'ਚ ਸੀ। ਉਸ ਨੇ ਦੱਸਿਆ ਕਿ ਉਸਨੇ ਆਪਣੇ ਫੇਸਬੁੱਕ ਆਈ. ਡੀ. 'ਚ ਇਕ ਸਪਾਸਰਡ ਇਸ਼ਤਿਹਾਰ ਦੇਖਿਆ ਸੀ ਜਿਸ 'ਚ 1 ਮਹੀਨੇ 'ਚ ਅਮਰੀਕਾ ਭੇਜਣ ਸਬੰਧੀ ਲੁਭਾਵਨਾ ਇਸ਼ਤਿਹਾਰ ਦਿੱਤਾ ਹੋਇਆ ਸੀ। ਉਸਨੇ ਦੱਸਿਆ ਕਿ ਸੰਪਰਕ ਕਰਨ 'ਤੇ ਕਾਲਰ ਨੇ ਆਪਣਾ ਨਾਮ ਨਾਨਕ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਅੰਮ੍ਰਿਤਸਰ ਦੱਸਿਆ।

ਇਹ ਵੀ ਪੜ੍ਹੋ :  ਸ਼ਰਮਨਾਕ ! ਖੰਨਾ ਆਈ. ਟੀ. ਆਈ. ਦੇ ਪ੍ਰਿੰਸੀਪਲ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ

ਉਸਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਲਈ ਅਗਲੇ ਦਿਨ ਚੰਡੀਗੜ੍ਹ ਜਾ ਰਿਹਾ ਹੈ ਅਤੇ ਉਹ ਉਸ ਨੂੰ ਨਵਾਂਸ਼ਹਿਰ ਆ ਕੇ ਮਿਲ ਸਕਦਾ ਹੈ। ਸ਼ਿਕਾਤਿਕਰਤਾ ਨੇ ਦੱਸਿਆ ਕਿ ਅਗਲੇ ਦਿਨ ਉਹ ਉਕਤ ਏਜੰਟ ਨੂੰ ਮਿਲਿਆ ਜਿਸ ਨੇ ਅਮਰੀਕਾ ਭੇਜਣ ਲਈ 22 ਲੱਖ ਰੁਪਏ 'ਚ ਸੌਦਾ ਤੈਅ ਕੀਤਾ। ਉਸ ਨੇ ਦੱਸਿਆ ਕਿ ਏਜੰਟ ਨੇ ਕਹਿਣ 'ਤੇ ਉਸਨੇ ਆਪਣੇ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਅਤੇ ਏਜੰਟ ਨੂੰ 2 ਲੱਖ ਰੁਪਏ ਐਡਵਾਂਸ ਦੇ ਦਿੱਤੇ। ਉਸਨੇ ਦੱਸਿਆ ਕਿ ਇਸ ਤਰ੍ਹਾਂ ਉਸਨੇ ਉਕਤ ਏਜੰਟ ਨੂੰ ਕੁੱਲ 17 ਲੱਖ ਰੁਪਏ ਦੀ ਰਾਸ਼ੀ ਦੇ ਦਿੱਤੀ ਜਦਕਿ ਬਾਕੀ 5 ਲੱਖ ਰੁਪਏ ਫਲਾਈਟ ਤੋਂ ਪਹਿਲਾ ਦੇਣੇ ਸਨ। ਉਸ ਨੇ ਦੱਸਿਆ ਕਿ ਉਕਤ ਏਜੰਟ ਨੇ ਕਿਹਾ ਕਿ ਉਹ ਉਸਨੂੰ 3 ਦੇਸ਼ਾਂ ਦਾ ਵੀਜ਼ਾ ਲਗਾਉਣ ਤੋਂ ਬਾਅਦ ਮੈਕਸੀਕੋ ਦੇ ਰਸਤੇ ਅਮਰੀਕਾ ਦੀ ਐਂਟਰੀ ਕਰਵਾਏਗਾ।

ਇਹ ਵੀ ਪੜ੍ਹੋ :  ਪੰਜਾਬ ਭਾਜਪਾ 'ਚ ਵੱਡੀ ਬਗਾਵਤ, ਹੁਣ ਮਹਾਮੰਤਰੀ ਮਲਵਿੰਦਰ ਕੰਗ ਨੇ ਦਿੱਤਾ ਅਸਤੀਫ਼ਾ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਰਾਸ਼ੀ ਲੈਣ ਤੋਂ ਬਾਅਦ ਉਕਤ ਏਜੰਟ ਨੇ ਆਪਣਾ ਸੰਪਰਕ ਨੰਬਰ ਬੰਦ ਕਰ ਦਿੱਤਾ ਅਤੇ ਫੇਸਬੁੱਕ ਤੋਂ ਆਪਣਾ ਇਸ਼ਤਿਹਾਰ ਵੀ ਹਟਾ ਲਿਆ। ਉਸਨੇ ਦੱਸਿਆ ਕਿ ਉਕਤ ਏਜੰਟ ਨੇ ਨਾ ਤਾਂ ਉਸ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕਰ ਰਿਹਾ ਹੈ। ਐੱਸ.ਐੱਸ.ਪੀ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ.ਹਰਨੀਲ ਸਿੰਘ ਵੱਲੋ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਟਰੈਵਲ ਏਜੰਟ ਨਾਨਕ ਸਿੰਘ ਖ਼ਿਲਾਫ਼ ਧਾਰਾ 420 ਅਤੇ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ 2014 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕੈਪਟਨ ਨੇ ਲੰਚ 'ਤੇ ਸੱਦੇ ਵਿਧਾਇਕ


Gurminder Singh

Content Editor

Related News