ਦੋਸਤੀ ਕਰਕੇ ਸਰੀਰਕ ਸੰਬੰਧ ਬਣਾ ਨੌਜਵਾਨ ਨੇ ਠੱਗੇ ਲੱਖਾਂ ਰੁਪਏ, ਪਰਿਵਾਰ ਨੇ ਫੇਕ ਆਈ. ਡੀ. ਬਣਾ ਕੇ ਇੰਝ ਫਸਾਇਆ ਆਪਣੇ ਜਾ

08/03/2017 7:07:42 PM

ਫਗਵਾੜਾ— ਅੱਜਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਦੋਸਤੀ ਹੋਣੀ ਆਮ ਗੱਲ ਹੋ ਗਈ ਹੈ। ਫਗਵਾੜਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੜਕੀ ਨੂੰ ਇਕ ਲੜਕੇ ਨੇ ਫੇਸਬੁੱਕ ਜ਼ਰੀਏ ਆਪਣੇ ਪਿਆਰ ਦੇ ਜਾਲ 'ਚ ਫਸਾ ਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਏ ਅਤੇ ਫਿਰ ਉਸ ਕੋਲੋਂ ਲੱਖਾਂ ਰੁਪਏ ਠੱਗ ਲਏ। ਮਾਮਲੇ ਦੀ ਸ਼ਿਕਾਇਤ ਥਾਣਾ ਸਤਨਾਮਪੁਰਾ ਪੁਲਸ ਨੂੰ ਕਰ ਦਿੱਤੀ ਗਈ ਹੈ। ਗੈਂਗ ਦੀ ਸ਼ਿਕਾਰ ਹੋਈ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਦੀ ਸੋਚ-ਸਮਝ ਦੇ ਨਾਲ ਉਕਤ ਗੈਂਗ ਦੇ ਇਕ ਮੈਂਬਰ ਨੂੰ ਕਾਬੂ ਕਰ ਲਿਆ ਹੈ ਜਦਕਿ ਹੋਰ ਫਰਾਰ ਹਨ। 
ਮਿਲੀ ਜਾਣਕਾਰੀ ਮੁਤਾਬਕ ਗੈਂਗ ਦੀ ਸ਼ਿਕਾਰ ਹੋਈ ਲੜਕੀ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਫਗਵਾੜਾ ਰਹਿੰਦੀ ਹੈ। ਉਸ ਨੇ ਦੋਸ਼ ਲਗਾਇਆ ਹੈ ਫੇਸਬੁੱਕ ਜ਼ਰੀਏ ਉਸ ਦੀ ਦੋਸਤੀ ਰਾਜਸਥਾਨ ਦੇ ਮੁਕੇਸ਼ ਪਾਂਡਰ ਨਾਂ ਦੇ ਵਿਅਕਤੀ ਨਾਲ ਹੋਈ। ਦੋਹਾਂ ਨੇ ਇਕ ਦੂਜੇ ਨੂੰ ਆਪਣੇ ਮੋਬਾਈਲ ਨੰਬਰ ਦਿੱਤੇ ਅਤੇ ਫਿਰ ਦੋਵੇਂ ਵਟਸਐਪ 'ਤੇ ਗੱਲਾਂ ਕਰਨ ਲੱਗੇ। ਦੋਸਤੀ ਦੇ ਕੁਝ ਦਿਨਾਂ ਬਾਅਦ ਮੁਕੇਸ਼ ਲੜਕੀ ਨੂੰ ਮਿਲਣ ਲਈ ਫਗਵਾੜਾ ਆਇਆ, ਜਿੱਥੇ ਦੋਹਾਂ ਨੇ ਸਰੀਰਕ ਸੰਬੰਧ ਬਣਾਏ। ਇਸ ਦੌਰਾਨ ਮੁਕੇਸ਼ ਨੇ ਉਕਤ ਲੜਕੀ ਨੂੰ ਵਿਆਹ ਦਾ ਝਾਂਸਾ ਦੇਣਾ ਸ਼ੁਰੂ ਕਰ ਦਿੱਤਾ। 
ਲੜਕੀ ਮੁਤਾਬਕ ਮੁਕੇਸ਼ ਨੇ ਆਪਣਾ ਕਾਰੋਬਾਰ ਸੈਟਲ ਕਰਨ ਲਈ ਉਸ ਤੋਂ 2500 ਦ੍ਰਾਮ (ਦੁਬਈ ਦੀ ਕਰੰਸੀ) ਇਕ ਹਜ਼ਾਰ ਯੂਰੋ (ਯੂਰਪੀ ਕਰੰਸ) ਅਤੇ ਤਿੰਨ ਲੱਖ ਦੇ ਕਰੀਬ ਭਾਰਤੀ ਕਰੰਸੀ ਤੋਂ ਇਲਾਵਾ ਸੋਨੇ ਦੇ ਗਹਿਣੇ ਲੈ ਲਏ। ਲੜਕੀ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਦੁਬਈ 'ਚ ਰਹਿੰਦਾ ਹੈ ਅਤੇ ਪਿਤਾ ਦੇ ਗ੍ਰੀਸ ਤੋਂ ਵਾਪਸ ਆਉਣ ਕਰਕੇ ਇੰਨੀ ਰਕਮ ਘਰ 'ਚ ਪਈ ਸੀ। ਜਦੋਂ ਉਕਤ ਵਿਅਕਤੀ ਨੇ ਵਿਆਹ ਦੇ ਲਈ ਇਨਕਾਰ ਕਰ ਦਿੱਤਾ ਤਾਂ ਸਾਰੀ ਗੱਲ ਦਾ ਪਤਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੱਗਾ। ਲੜਕੀ ਨੇ ਦੱਸਿਆ ਕਿ ਜਿੰਨੀ ਵੀ ਰਕਮ ਲੜਕੇ ਨੇ ਇਸ ਤੋਂ ਲਈ ਹੈ ਇਹ ਉਸ ਨੇ ਮੁਕੇਸ਼ ਦੇ ਖਾਤੇ 'ਚ ਜਮ੍ਹਾ ਕਰਵਾਈ ਸੀ ਅਤੇ ਦ੍ਰਾਮ ਤੇ ਯੂਰੋ ਮੁਕੇਸ਼ ਖੁਦ ਲੈ ਕੇ ਗਿਆ ਸੀ। ਜਦੋਂ ਮਾਮਲੇ ਦਾ ਪਤਾ ਲੜਕੀ ਦੇ ਪਰਿਵਾਰ ਨੂੰ ਲੱਗਾ ਤਾਂ ਲੜਕੇ ਨੂੰ ਫਸਾਉਣ ਲਈ ਉਨ੍ਹਾਂ ਨੇ ਟ੍ਰੇਪ ਲਗਾਇਆ ਅਤੇ ਪੁਲਸ ਦੀ ਮਦਦ ਨਾਲ ਉਸ ਨੂੰ ਦਬੋਚ ਲਿਆ। 
ਫੇਕ ਆਈ. ਡੀ. ਬਣਾ ਕੇ ਫੜਿਆ ਨੌਜਵਾਨ 
ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਲੜਕੀ ਦੇ ਨਾਂ 'ਤੇ ਉਨ੍ਹਾਂ ਨੇ ਫੇਕ ਫੇਸਬੁੱਕ ਆਈ. ਡੀ. ਬਣਾਈ ਅਤੇ ਉਸ ਨੂੰ ਰਿਕੁਐਸਟ ਭੇਜੀ। ਮੁਕੇਸ਼ ਨੇ ਉਸ ਆਈ. ਡੀ. ਨੂੰ ਅਸੈਪਟ ਕੀਤਾ। ਸਭ ਕੁਝ ਪਲਾਨ ਮੁਤਾਬਕ ਹੋਣ ਲੱਗਾ ਅਤੇ ਮੁਕੇਸ਼ ਨੇ ਫਿਰ ਤੋਂ ਉਹੀ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਉਕਤ ਲੜਕੀ ਦੇ ਨਾਲ ਕਰਦਾ ਸੀ। ਫਿਰ ਲੜਕੀ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਜਲੰਧਰ ਬੁਲਾਇਆ, ਜਿੱਥੇ ਪੁਲਸ ਦੀ ਮਦਦ ਦੇ ਨਾਲ ਉਸ ਨੂੰ ਕਾਬੂ ਕੀਤਾ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ। 


Related News