ਹਨੀਪ੍ਰੀਤ ਨੂੰ ਲੈ ਕੇ ਮਿਲੀ ਇਹ ਹੋਰ ਜਾਣਕਾਰੀ, ਗੁਰਲੀਨ ਇੰਸਾ ਦੇ ਨਾਂ ''ਤੇ ਸੀ ਫੇਸਬੁੱਕ ਅਕਾਊਂਟ

10/07/2017 4:32:37 PM

ਚੰਡੀਗੜ੍ਹ — ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਨੂੰ ਲੈ ਕੇ ਇਕ ਹੋਰ ਖੁਲਾਸਾ ਹੋਇਆ ਹੈ। ਲੋਕ ਰਾਮ ਰਹੀਮ ਦੀ ਲਾਡਲੀ ਹਨੀਪ੍ਰੀਤ ਨੂੰ ਪ੍ਰਿਅੰਕਾ ਦੇ ਨਾਂ ਨਾਲ ਜਾਣਦੇ ਸਨ, ਪਰ ਕਈ ਲੋਕਾਂ ਲਈ ਉਹ ਗੁਰਲੀਨ ਇੰਸਾ ਵੀ ਸੀ। ਇਹ ਉਸਦਾ ਤੀਸਰਾ ਨਾਂ ਹੈ। ਹਨੀਪ੍ਰੀਤ ਦੇ ਤੀਸਰੇ ਨਾਂ ਦਾ ਖੁਲਾਸਾ ਉਸਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਹੈ। ਪੁਲਸ ਜਾਂਚ ਦੇ ਦੌਰਾਨ ਪਤਾ ਲੱਗਾ ਹੈ ਕਿ ਹਨੀਪ੍ਰੀਤ ਦਾ ਤੀਸਰੇ ਨਾਂ 'ਤੇ ਫੇਸਬੁੱਕ ਅਕਾਊਂਟ ਵੀ ਹੈ । ਤੀਸਰੇ ਅਕਾਊਂਟ 'ਤੇ ਸਦਾ ਇਕ ਫਰਜ਼ੀ ਸਿਮ ਕਾਰਡ ਵੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਉਸ ਫੇਸਬੁੱਕ ਅਕਾਊਂਟ 'ਚੋਂ ਸਾਰੀਆਂ ਜਾਣਕਾਰੀਆਂ ਹਟਾ ਲਈਆਂ ਗਈਆਂ ਹਨ।
ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ ਹਨੀਪ੍ਰੀਤ ਦੇ ਇਸ ਨਾਂ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਹਨੀਪ੍ਰੀਤ ਨੇ ਇਸੇ ਨਾਂ 'ਤੇ ਇਕ ਮੋਬਾਈਲ ਸਿਮ ਵੀ ਲਿਆ ਸੀ। ਨਾਮ ਬਦਲ ਕੇ ਸਿਮ ਲੈਣ ਦੇ ਪਿੱਛੇ ਉਸਦਾ ਕੀ ਮਕਸਦ ਸੀ, ਹੁਣ ਪੁਲਸ ਇਸ ਦੀ ਜਾਂਚ ਕਰ ਰਹੀ ਹੈ।


Related News