ਫੇਸਬੁੱਕ ’ਤੇ ਹੋਈ ਦੋਸਤੀ ਗੂਗਲ ਟ੍ਰਾਂਸਲੇਟ ਨੇ ਕੀਤੀ ਗੂੜ੍ਹੀ, ਪਠਾਨਕੋਟ ਪਹੁੰਚੀ ਅਮਰੀਕਨ ਕੁੜੀ, ਗੁਰਦੁਆਰੇ ’ਚ ਲਈਆਂ ਲਾਵਾਂ

03/25/2022 8:23:03 PM

ਪਠਾਨਕੋਟ (ਧਰਮਿੰਦਰ ਠਾਕੁਰ) : ਕਹਿੰਦੇ ਨੇ ਜਿੱਥੇ ਪਿਆਰ ਹੁੰਦਾ ਹੈ, ਉਥੇ ਹਜ਼ਾਰਾਂ ਮੀਲਾਂ ਦੀ ਦੂਰੀ ਵੀ ਕੁੱਝ ਮਾਇਨੇ ਨਹੀਂ ਰੱਖਦੀ ਹੈ। ਅਜਿਹਾ ਹੀ ਅੱਜ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਮੁਹੱਲਾ ਲਮੀਨੀ ਵਿਚ, ਜਿੱਥੋਂ ਦੇ ਨੀਰਜ ਕੁਮਾਰ ਪੁੱਤਰ ਸੋਮਰਾਜ ਨਾਲ ਵਿਆਹ ਕਰਵਾਉਣ ਲਈ ਅਮਰੀਕਨ ਕੁੜੀ ਸੱਤ ਸਮੁੰਦਰ ਪਾਰ ਕਰਕੇ ਪਠਾਨਕੋਟ ਪਹੁੰਚੀ ਅਤੇ ਸਿੱਖ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾ ਕੇ ਦੋਵੇਂ ਇਕ ਦੂਜੇ ਦੇ ਹੋ ਗਏ। ਉਨ੍ਹਾਂ ਦਾ ਵਿਆਹ ਸ਼ਹਿਰ ਦੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦਰਅਸਲ ਪਠਾਨਕੋਟ ਦੇ ਨਰੀਜ ਕੁਮਾਰ ਦੀ ਫੇਸਬੁੱਕ ’ਤੇ ਅਮਰੀਕਨ ਕੁੜੀ ਗਰੇਲਿਨ ਟਾਟੀਆਨਾ ਨਾਲ ਦੋਸਤੀ ਹੋਈ ਸੀ।

ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਨੇ ਪਟਿਆਲਾ ਜੇਲ ’ਚ ਮਾਰਿਆ ਛਾਪਾ, ਇਥੇ ਹੀ ਬੰਦ ਹਨ ਬਿਕਰਮ ਸਿੰਘ ਮਜੀਠੀਆ

PunjabKesari

ਲਾੜੇ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੋਸਤੀ ਫੇਸਬੁੱਕ ’ਤੇ ਹੋਈ ਸੀ। ਲਾਕ ਡਾਊਨ ’ਚ ਫੇਸਬੁੱਕ ’ਤੇ ਉਨ੍ਹਾਂ ਦੀ ਨੇੜਤਾ ਵੱਧ ਗਈ। ਉਸਦਾ ਦੋਸਤ ਜੋ ਹੁਣ ਉਸਦੀ ਪਤਨੀ ਬਣ ਗਈ ਹੈ। ਉਸਨੂੰ ਸਿਰਫ਼ ਫਰਾਂਸੀਸੀ ਭਾਸ਼ਾ ਜਾਣਦੀ ਹੈ। ਜਿਸ ਨਾਲ ਗੂਗਲ ਟਰਾਂਸਲੇਟਰ ਨੇ ਉਨ੍ਹਾਂ ਦੀ ਦੋਸਤੀ ਨੂੰ ਗੂੜ੍ਹਾ ਕਰਨ ’ਚ ਕਾਫੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ ਕਾਫੀ ਸਮਾਂ ਪਹਿਲਾਂ ਹੋ ਜਾਣਾ ਸੀ ਪਰ ਲਾਕਡਾਊਨ ਕਾਰਨ ਕੌਮਾਂਤਰੀ ਉਡਾਣਾਂ ਬੰਦ ਹੋ ਗਈਆਂ ਸਨ। ਹੁਣ ਉਡਾਣਾਂ ਮੁੜ ਸ਼ੁਰੂ ਹੋਣ ਕਾਰਨ ਗ੍ਰੇਲਿਨ ਭਾਰਤ ਪਹੁੰਚੀ ਅਤੇ ਅੱਜ ਅਸੀਂ ਵਿਆਹ ਦੀਆਂ ਸਾਰੀਆਂ ਰਸਮਾਂ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਨਿਭਾਈਆਂ ਹਨ। ਨੀਰਜ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਭਾਰਤ ’ਚ ਹੀ ਰੱਖਣਾ ਚਾਹੁੰਦਾ ਹੈ ਤਾਂ ਜੋ ਉਹ ਵੀ ਸਾਡੇ ਪੰਜਾਬ ਅਤੇ ਦੇਸ਼ ਦੇ ਸੱਭਿਆਚਾਰ ਨੂੰ ਨੇੜਿਓਂ ਦੇਖ ਸਕੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਵੱਡਾ ਐਲਾਨ, ਵਿਧਾਇਕਾਂ ਨੂੰ ਦਿੱਤਾ ਤਕੜਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News