ਅੱਤ ਦੀ ਗਰਮੀ ਨੇ ਲਈ 3 ਲੋਕਾਂ ਦੀ ਜਾਨ

07/03/2019 6:56:33 PM

ਜੈਤੋ,(ਵੀਰਪਾਲ/ਗੁਰਮੀਤ): ਸ਼ਹਿਰ ਦੇ ਪਿੰਡ ਭਗਤੂਆਣਾ 'ਚ ਅੱਤ ਦੀ ਗਰਮੀ ਕਾਰਨ ਤਿੰਨ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗਰਮੀ ਕਾਰਨ ਦਿਲ ਦੀ ਧੜਕਣ ਰੁਕ ਜਾਣ ਕਾਰਨ ਕਿਸਾਨ ਤੇਜ਼ ਸਿੰਘ (49) ਪੁੱਤਰ ਕਰਨੈਲ ਸਿੰਘ ਦੀ ਮੌਤ ਹੋ ਗਈ, ਜੋ ਆਪਣੇ ਪਿੱਛੇ ਵਿਧਵਾ ਪਤਨੀ ਤੇ ਦੋ ਪੁੱਤਰ ਛੱਡ ਗਿਆ। ਦੂਜੀ ਘਟਨਾ 'ਚ ਸੇਵਾ ਸਿੰਘ ਭਗਤੂਆਣਾ (32) ਪੁੱਤਰ ਦਰਸ਼ਨ ਸਿੰਘ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ। ਸੇਵਾ ਸਿੰਘ ਕਿੱਤੇ ਵਜੋਂ ਕੰਪਿਊਟਰ ਮਾਹਰ ਸੀ। ਇਕ ਲੱਤ ਤੋਂ ਅਪਾਹਜ਼ ਸੇਵਾ ਸਿੰਘ ਨੇ ਲੰਮਾ ਸਮਾਂ ਕੰਪਿਊਟਰ ਮਕੈਨਿਕੀ ਤੋਂ ਇਲਾਵਾ ਟਾਈਪ ਰਾਈਟਰ ਤੇ ਫ਼ੋਟੋਸ਼ਾਪ ਦੇ ਹੁਨਰ ਨਾਲ ਪ੍ਰਿੰਟਿੰਗ ਪ੍ਰੈਸ 'ਚ ਲੰਮਾ ਅਰਸਾ ਕੰਮ ਕੀਤਾ, ਜੋ ਕਿ ਵਿਧਵਾ ਮਾਂ ਤੇ ਤਿੰਨ ਵਿਆਹੁਤਾ ਭੈਣਾਂ ਦਾ ਇਕਲੌਤਾ ਭਰਾ ਸੀ। ਅੱਜ ਅੱਤ ਦੀ ਗਰਮੀ ਕਾਰਨ ਭਗਤੂਆਣਾ ਪਿੰਡ ਵਿਖੇ ਇਕ ਹੋਰ ਨਾਇਬ ਸਿੰਘ ਦੇ ਪਿਤਾ ਬਜ਼ੁਰਗ ਟੀਟੂ ਸਿੰਘ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਾਤਾਵਰਣ 'ਚ ਜ਼ਹਿਰੀਲੇ ਪੌਣ-ਪਾਣੀ ਕਾਰਨ ਭਿਆਨਕ ਬਿਮਾਰੀਆਂ ਨਾਲ ਮੌਤਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। 


Related News