ਚੋਰਾਂ ਟਰਾਂਸਫਾਰਮਰ ''ਚੋਂ ਤੇਲ ਕੱਢਿਆ

Sunday, Sep 17, 2017 - 04:28 AM (IST)

ਚੋਰਾਂ ਟਰਾਂਸਫਾਰਮਰ ''ਚੋਂ ਤੇਲ ਕੱਢਿਆ

ਅੰਮ੍ਰਿਤਸਰ,   (ਸੂਰੀ)-  ਅਟਾਰੀ ਹਲਕੇ ਦੇ ਅਧੀਨ ਆਉਂਦੇ ਪਿੰਡ ਖੈਰਾਂਬਾਦ ਤੋਂ ਧੌਲ ਕਲਾਂ ਲਿੰਕ ਰੋਡ ਦੀ ਸੜਕ 'ਤੇ ਲੱਗੇ ਹੋਏ ਦੋ ਟਰਾਂਸਫਾਰਮਰ 10 ਕੇ. ਵੀ. ਅਤੇ 63 ਕੇ. ਵੀ. ਦੇ ਟਰਾਂਸਫਾਰਮਰ ਦਾ ਚੋਰਾਂ ਵੱਲੋਂ ਤੇਲ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਰਜਿੰਦਰ ਸਿੰਘ, ਅਮਨਦੀਪ ਸਿੰਘ, ਗੁਰਮੁਖ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ, ਅਜੈਬ ਸਿੰਘ ਆਦਿ ਨੇ ਦੱਸਿਆ ਕਿ ਇਸ ਟਰਾਂਸਫਾਰਮਰ 'ਤੇ ਤਕਰੀਬਨ 6 ਕੁ ਮਹੀਨੇ ਬਾਅਦ ਕੋਈ ਨਾ ਕੋਈ ਚੋਰੀ ਦੀ ਘਟਨਾ ਵਾਪਰ ਜਾਂਦੀ ਹੈ। ਚੋਰ ਕਦੇ ਟਰਾਂਸਰਫਾਰਮਰ ਦਾ ਤੇਲ ਕੱਢ ਲੈਂਦੇ ਹਨ ਤੇ ਕੇਬਲ ਆਦਿ ਲਾਹ ਕੇ ਲੈ ਜਾਂਦੇ ਹਨ। 
ਇਸ ਬਾਰੇ ਪੁਲਸ ਜਾਂ ਸੰਬੰਧਿਤ ਮਹਿਕਮਾ ਕੋਈ ਵੀ ਕਾਰਵਾਈ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਚੋਰੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਿਜਲੀ 8 ਘੰਟੇ ਆਉਂਦੀ ਹੈ ਅਤੇ ਬਾਕੀ ਦੇ 16 ਘੰਟੇ ਚੋਰਾਂ ਨੂੰ ਚੋਰੀ ਕਰਨ ਦੇ ਮਿਲ ਜਾਂਦੇ ਹਨ। ਜਿੰਨੀ ਦੇਰ ਬਿਜਲੀ ਆਉਂਦੀ ਰਹਿੰਦੀ ਹੈ, ਕਦੇ ਚੋਰੀ ਨਹੀਂ ਹੋਈ ਅਤੇ ਇਹ ਕੰਮ ਕੋਈ ਆਮ ਚੋਰ ਨਹੀਂ ਕਰ ਸਕਦਾ ਸਗੋਂ ਬਿਜਲੀ ਦੀ ਜਾਣਕਾਰੀ ਰੱਖਣ ਵਾਲਾ ਹੀ ਕਰ ਸਕਦਾ ਹੈ। 
ਇਸ ਸਬੰਧੀ ਬਲਕਾਰ ਸਿੰਘ ਸੋਹਲ ਪ੍ਰਧਾਨ 21 ਮੈਂਬਰੀ ਕਮੇਟੀ ਗੁਰੂ ਅਮਰਦਾਸ ਵਿਕਾਸ ਕਮੇਟੀ ਨੇ ਕਿਹਾ ਕਿ ਬਿਜਲੀ ਬੋਰਡ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਇਸ ਸਬੰਧੀ ਬਣਦੀ ਕਾਰਵਾਈ ਕਰ ਕੇ ਟਰਾਂਸਫਾਰਮਰ ਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਕਿ ਕਿਸਾਨ ਦੀ ਫਸਲ ਪੱਕਣ 'ਤੇ ਆਈ ਹੋਈ ਹੈ, ਦਾ ਨੁਕਸਾਨ ਨਾ ਹੋਵੇ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ।  


Related News