ਉਧਮਪੁਰ-ਕੋਟਾ ਵਾਇਆ ਜਲੰਧਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ 16 ਨੂੰ ਚਲਾਉਣ ਦਾ ਐਲਾਨ
Sunday, Jun 13, 2021 - 07:01 PM (IST)
ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲੇ ਨੇ ਉਨ੍ਹਾਂ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨਾ ਕਰ ਦਿੱਤਾ ਹੈ ਜੋ ਕੋਵਿਡ ਮਹਾਮਾਰੀ ਦੇ ਕਾਰਣ ਲੰਬੇ ਸਮੇਂ ਤੋਂ ਬੰਦ ਕੀਤੀਆਂ ਗਈਆਂ ਸਨ। ਰੇਲਵੇ ਨੇ ਹੁਣ ਯਾਤਰੀਆਂ ਦੀਆਂ ਸੇਵਾਵਾਂ ਤੇਜ਼ੀ ਨਾਲ ਮੁੜ ਚਾਲੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਅਨੁਸਾਰ ਰੇਲ ਮੰਤਰਾਲੇ ਨੇ ਉਧਮਪੁਰ-ਕੋਟਾ ਵਾਇਆ ਜਲੰਧਰ ਸਪੈਸ਼ਲ ਐਕਸਪ੍ਰੈੱਸ ਹਫਤਾਵਾਰੀ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਰੇਲ ਨੰਬਰ 09805 ਕੋਟਾ ਤੋਂ ਉਧਮਪੁਰ ਲਈ 16 ਜੂਨ ਤੋਂ ਹਰ ਬੁੱਧਵਾਰ ਨੂੰ ਰਵਾਨਾ ਹੋਵੇਗੀ ਜਦੋਂਕਿ ਰੇਲ ਨੰਬਰ 09806 17 ਜੂਨ ਤੋਂ ਹਰ ਵੀਰਵਾਰ ਨੂੰ ਉਧਮਪੁਰ ਤੋਂ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ
ਇਸ ਹਫ਼ਤਾਵਾਰੀ ਟ੍ਰੇਨ ਨਾਲ 2 ਟੀਅਰ ਏਸੀ, 3 ਟੀਅਰ ਏਸੀ ਸਲੀਪਰ ਅਤੇ ਰਿਜ਼ਰਵਡ ਸੈਕਿੰਡ ਕਲਾਸ ਕੋਚ ਹੋਣਗੇ। ਰੇਲਵੇ ਵੱਲੋਂ ਟ੍ਰੇਨ ਨੂੰ ਬਹਾਲ ਕਰਨ ਦੇ ਨਾਲ ਉਸਦਾ ਠਹਿਰਾਓ ਅਤੇ ਮਾਰਗ ਵੀ ਬਦਲਿਆਂ ਹੈ। ਟ੍ਰੇਨ ਦਾ ਠਹਿਰਾਓ ਜੰਮੂ ਤਵੀ, ਕਠੂਆ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ ਜੰਕਸ਼ਨ, ਧੂਰੀ, ਜਾਖਲ, ਰੋਹਤਕ, ਨਵੀਂ ਦਿੱਲੀ, ਹਜ਼ਰਤ ਨਿਜ਼ਾਮੂਦੀਨ, ਫਰੀਦਾਬਾਦ, ਮਥੁਰਾ, ਭਰਤਪੁਰ, ਬੇਆਨਾ, ਹਿੰਡੌਨ ਸਿਟੀ, ਗੰਗਾਪੁਰ ਸ਼ਹਿਰ, ਸਵਾਈ ਮਾਧੋਪੁਰ ਅਤੇ ਇੰਦਰਗੜ ਸਟੇਸ਼ਨਾਂ 'ਤੇ ਦੋਵਾਂ ਪਾਸਿਓ ਰਹੇਗਾ। ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਆਦਿ ਰਾਜਾਂ ਦੇ ਯਾਤਰੀਆਂ ਨੂੰ ਸਿੱਧੀ ਟ੍ਰੇਨ ਮਿਲੇਗੀ, ਜੋ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਕਤਲ ਮਾਮਲੇ ਵਿਚ ਇਕ ਹੌਲਦਾਰ ਸਮੇਤ 3 ਪੁਲਸ ਕਰਮਚਾਰੀ ’ਤੇ ਵੱਡੀ ਕਾਰਵਾਈ