ਬਿਜਲੀ ਦੀਆਂ ਤਾਰਾਂ ਤੋਂ ਨਿਕਲੇ ਅੱਗ ਦੇ ਗੋਲੇ ਅਤੇ ਧਮਾਕਿਆਂ ਨੂੰ ਲੈ ਕੇ ਮਚੀ ਹਫੜਾ-ਦਫੜੀ
Monday, Jan 27, 2020 - 05:26 PM (IST)

ਲੁਧਿਆਣਾ (ਜ.ਬ.) : ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਮੈਟਰੋ ਰੋਡ ਐੱਚ. ਆਈ. ਜੀ. ਮਾਰਕੀਟ ਵਿਖੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਮਾਰਕੀਟ ਨਾਲ ਗੁਜ਼ਰ ਰਹੀਆਂ ਹਾਈ ਟੈਸਟ ਬਿਜਲੀ ਦੀਆਂ ਤਾਰਾਂ 'ਚੋਂ ਅੱਗ ਦੇ ਗੋਲੇ ਨਿਕਲਣ ਲੱਗ ਪਏ ਅਤੇ ਧਮਾਕੇ ਹੋਣ ਲੱਗ ਪਏ। ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਅਤੇ ਤਾਰਾਂ ਤੋਂ ਅੱਗ ਦੇ ਗੋਲਿਆਂ ਨੂੰ ਲੈ ਕੇ ਦੁਕਾਨਦਾਰਾਂ ਅਤੇ ਸੜਕ ਉੱਪਰੋਂ ਗੁਜ਼ਰ ਰਹੇ ਵਾਹਨ ਚਾਲਕਾਂ ਵਿਚਾਲੇ ਹਫੜਾ-ਦਫੜੀ ਮਚ ਗਈ।
ਉੱਥੇ ਹੀ ਮਾਰਕੀਟ ਅੰਦਰੋਂ ਖਾਣ-ਪੀਣ ਵਾਲੀਆਂ ਦੁਕਾਨਾਂ 'ਤੇ ਖਾ ਪੀ ਰਹੇ ਲੋਕ ਡਰ ਦੇ ਮਾਰੇ ਦੌੜ ਪਏ। ਬਿਜਲੀ ਦੀਆਂ ਹਾਈ ਟੈਸਟ ਤਾਰਾਂ 'ਚ ਕਰੀਬ ਪੰਦਰਾਂ ਮਿੰਟ ਤੱਕ ਧਮਾਕੇ ਅਤੇ ਅੱਗ ਦੇ ਗੋਲੇ ਨਿਕਲਦੇ ਰਹੇ, ਜਿਸ ਨਾਲ ਲੋਕਾਂ ਵਿਚਾਲੇ ਦਹਿਸ਼ਤ ਛਾਅ ਗਈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਲਾਕੇ ਦੀ ਬੱਤੀ ਗੁੱਲ ਸੀ। ਬੱਤੀ ਆਉਣ ਦੇ ਕੁਝ ਸਮੇਂ ਮਗਰੋਂ ਹੀ ਮਾਰਕੀਟ ਵਿਖੇ ਬਿਜਲੀ ਦੇ ਗੋਲੇ ਨਿਕਲਣ ਲੱਗ ਪਏ। ਲੋਕਾਂ ਨੇ ਪਾਵਰਕਾਮ ਨੂੰ ਜਿਸਦੀ ਸ਼ਿਕਾਇਤ ਕਰ ਦਿੱਤੀ ਹੈ।