ਮਹਿੰਗਾਈ ਦਾ ਇਕ ਹੋਰ ਝਟਕਾ, 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, ਜਾਣੋ ਕਿੰਨਾ ਵਧਿਆ ਟੋਲ ਟੈਕਸ (ਵੀਡੀਓ)
Monday, Mar 28, 2022 - 09:46 PM (IST)
ਜਲੰਧਰ : ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਦਿੰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਦੇ ਟੈਕਸ 'ਚ ਵਾਧਾ ਕਰ ਦਿੱਤਾ ਹੈ। ਟੋਲ ਪਲਾਜ਼ਿਆਂ ਦੇ ਰੇਟ 10 ਤੋਂ 40 ਰੁਪਏ ਤੱਕ ਵਧਾ ਦਿੱਤੇ ਗਏ ਹਨ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਬਾਵਜੂਦ ਕੰਪਨੀਆਂ ਨੇ ਇਨ੍ਹਾਂ ਟੋਲ ਪਲਾਜ਼ਿਆਂ ਦੇ ਰੇਟ ਵਧਾਉਣ ਦਾ ਫ਼ੈਸਲਾ ਕਰ ਲਿਆ ਹੈ। ਕਿਸਾਨ ਸੰਘਰਸ਼ ਦੌਰਾਨ ਪੰਜਾਬ ਭਰ 'ਚ 2 ਸਾਲ ਟੋਲ ਪਲਾਜ਼ੇ ਬੰਦ ਰਹੇ ਸਨ।
ਪੰਜਾਬ ਦੇ ਕਈ ਨੈਸ਼ਨਲ ਹਾਈਵੇ 'ਤੇ ਹੁਣ ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਨੂੰ 1 ਅਪ੍ਰੈਲ ਤੋਂ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਟੈਕਸ 10 ਤੋਂ 40 ਰੁਪਏ ਵਧਾਇਆ ਗਿਆ ਹੈ। ਟੋਲ ਟੈਕਸ ਵਧਾਉਣ ਪਿੱਛੇ ਲਾਕਡਾਊਨ ਦੌਰਾਨ ਪਏ ਘਾਟੇ ਨੂੰ ਪੂਰਾ ਕਰਨਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਲੋਕਾਂ ਵਿਚ ਨਾਰਾਜ਼ਗੀ ਹੈ ਕਿ ਬਿਨਾਂ ਸਹੂਲਤਾਂ ਹੀ ਟੋਲ ਦਰਾਂ ਕਿਉਂ ਵਧਾਈਆਂ ਜਾ ਰਹੀਆਂ ਹਨ।