ਉੱਤਰ ਪ੍ਰਦੇਸ਼ ਭੇਜੀ ਜਾ ਰਹੀ ਸੀ ਮਹਿੰਗੀ ਅੰਗਰੇਜ਼ੀ ਸ਼ਰਾਬ, 1 ਪ੍ਰਾਈਵੇਟ ਬੱਸ ਤੇ 1 ਟਰੱਕ ਬਰਾਮਦ
Tuesday, Nov 19, 2024 - 12:28 PM (IST)
ਅੰਮ੍ਰਿਤਸਰ (ਇੰਦਰਜੀਤ)-ਜ਼ਿਲ੍ਹਾ ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਕੀਤੀ ਗਈ ਕਾਰਵਾਈ ਦੌਰਾਨ ਅੰਮ੍ਰਿਤਸਰ ਜੀ. ਟੀ. ਰੋਡ ’ਤੇ ਤੰਦੂਰਾ ਵਾਲੇ ਚੌਂਕ ਨੇੜੇ 58 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ ਹੈ।ਪੁਲਸ ਨੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਬੱਸ ਕਬਜ਼ੇ ਵਿਚ ਲੈ ਲਈ ਹੈ। ਜ਼ਿਲ੍ਹਾ ਆਬਕਾਰੀ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਆਬਕਾਰੀ ਅਫ਼ਸਰ ਅੰਮ੍ਰਿਤਸਰ-1 ਗੌਤਮ ਗੋਵਿੰਦਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇੰਸਪੈਕਟਰ ਰਵਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ। ਇਸ ਵਿਚ ਥਾਣਾ ਬੀ ਡਵੀਜ਼ਨ ਦੀ ਪੁਲਸ ਦਾ ਵੀ ਸਹਿਯੋਗ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ
ਜਾਣਕਾਰੀ ਅਨੁਸਾਰ ਐਕਸਾਈਜ਼ ਇੰਸਪੈਕਟਰ ਨੂੰ ਸੂਚਨਾ ਮਿਲੀ ਸੀ ਕਿ ਇਕ ਪ੍ਰਾਈਵੇਟ ਬੱਸ ਰਾਹੀਂ ਦੂਜੇ ਸੂਬਿਆਂ ਵਿਚ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਤੰਦੂਰਾ ਵਾਲਾ ਚੌਕ ਨੇੜੇ ਇਕ ਪ੍ਰਾਈਵੇਟ ਬੱਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਐਕਸਾਈਜ਼ ਟੀਮ ਦੀ ਤਲਾਸ਼ੀ ਦੌਰਾਨ ਪ੍ਰਾਈਵੇਟ ਬੱਸ ਵਿੱਚੋਂ ਮਹਿੰਗੀ ਅੰਗਰੇਜ਼ੀ (ਬਲੈਕ ਅਤੇ ਵਾੲ੍ਹੀਟ) ਸ਼ਰਾਬ ਦੀਆਂ 58 ਬੋਤਲਾਂ ਬਰਾਮਦ ਕੀਤੀਆਂ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸ਼ਰਾਬ ਉੱਤਰ ਪ੍ਰਦੇਸ਼ ਭੇਜੀ ਜਾ ਰਹੀ ਸੀ ਜਾਂ ਰਸਤੇ ਵਿਚ ਹੀ ਨਜਾਇਜ਼ ਤੌਰ ’ਤੇ ਸ਼ਰਾਬ ਵੇਚਣ ਵਾਲਿਆਂ ਨੂੰ ਡਿਲੀਵਰੀ ਦਿੱਤੀ ਜਾਣ ਵਾਲੀ ਸੀ।
ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਇਹ ਸ਼ਰਾਬ ਬੱਸ ਦਾ ਡਰਾਈਵਰ ਲੈ ਕੇ ਜਾ ਰਿਹਾ ਸੀ, ਜਿਸ ਨੂੰ ਪੁਲਸ ਨੇ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ। ਸ਼ਰਾਬ ਦਾ ਕੰਮ ਕਰਨ ਵਾਲੇ ਬੱਸ ਦੇ ਡਰਾਈਵਰ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਉੱਤਰਾਖੰਡ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸ਼ਰਾਬ ਦੀ ਇਹ ਸਮੱਗਲਿੰਗ ਰਾਤ ਨੂੰ ਬੱਸਾਂ ਰਾਹੀਂ ਹੁੰਦੀ ਹੈ, ਕਿਉਂਕਿ ਬੱਸ ਵਿਚ ਸਵਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਆਮ ਤੌਰ ’ਤੇ ਕੋਈ ਵੀ ਵਿਭਾਗ ਦਾ ਅਧਿਕਾਰੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰ ਕੇ ਕਮਾਈ ਕਰ ਰਹੇ ਹਨ।
ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ
ਆਬਕਾਰੀ ਵਿਭਾਗ ਵਲੋਂ 490 ਲੀਟਰ ਸ਼ਰਾਬ ਸਮੇਤ ਟਰੱਕ ਜ਼ਬਤ
ਆਬਕਾਰੀ ਵਿਭਾਗ ਵੱਲੋਂ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਬਾਰਡਰ ਰੇਂਜ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਕ ਟਰੱਕ ਦੇ ਅੰਦਰ ਛੁਪਾਈ ਗਈ 490 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ, ਜਿਸ ਦੌਰਾਨ ਚੋਣਾਂ ਦੇ ਦਿਨਾਂ ਦੌਰਾਨ ਆਬਕਾਰੀ ਵਿਭਾਗ ਦੇ ਇੰਸਪੈਕਟਰ ਆਰ. ਐੱਸ. ਬਾਜਵਾ ਅਤੇ ਥਾਣਾ ਵੱਲਾ ਦੇ ਇੰਸਪੈਕਟਰ ਸੁਮਿਤ ਸਿੰਘ ਨੇ ਟੀਮ ਸਮੇਤ ਨਾਕਾ ਲਗਾ ਕੇ ਇਕ ਟਰੱਕ ਨੰਬਰ ਪੀ. ਬੀ 02 ਏ. ਕੇ 3988 ਨੂੰ ਰੋਕ ਲਿਆ। ਚੈਕਿੰਗ ਦੌਰਾਨ ਇਸ ਵਿਚ 14 ਪੇਟੀਆਂ ਦੇ ਕੇਨ ਰੱਖੇ ਹੋਏ ਸਨ, ਜਿਨ੍ਹਾਂ ਵਿਚ 490 ਲੀਟਰ ਸ਼ਰਾਬ ਬਰਾਮਦ ਕਰ ਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ। ਇੰਸਪੈਕਟਰ ਆਰ. ਐੱਸ. ਬਾਜਵਾ ਨੇ ਦੱਸਿਆ ਕਿ ਟਰੱਕ ਦਾ ਚਾਲਕ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਇਹ ਸ਼ਰਾਬ ਦੀ ਖੇਪ ਚੋਣਾਵੀਂ ਦਿਨਾਂ ਵਿਚ ਵਰਤੋਂ ਕੀਤੀ ਜਾਣੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8