‘ਐਂਟੀਬਾਇਓਟਿਕ’ ਦਾ ਵਧਿਆ ਰੁਝਾਨ: ਅੰਬਰਸਰੀਏ ਰੋਜ਼ਾਨਾ ਡਕਾਰ ਰਹੇ 1 ਕਰੋੜ ਤੋਂ ਵੱਧ ਦੀਆਂ ਦਵਾਈਆਂ!

Wednesday, Feb 11, 2026 - 04:50 PM (IST)

‘ਐਂਟੀਬਾਇਓਟਿਕ’ ਦਾ ਵਧਿਆ ਰੁਝਾਨ: ਅੰਬਰਸਰੀਏ ਰੋਜ਼ਾਨਾ ਡਕਾਰ ਰਹੇ 1 ਕਰੋੜ ਤੋਂ ਵੱਧ ਦੀਆਂ ਦਵਾਈਆਂ!

ਅੰਮ੍ਰਿਤਸਰ(ਦਲਜੀਤ)- ਸਿਹਤ ਵਿਭਾਗ ਦੀ ਅਣਦੇਖੀ ਕਾਰਨ ਜ਼ਿਲ੍ਹਾ ਦੇ ਵਧੇਰੇ ਡਾਕਟਰ ਬਿਨਾਂ ਲੋੜ ਤੋਂ ਮਰੀਜ਼ਾਂ ਨੂੰ ਹੈਵੀ ਐਂਟੀਬਾਇਓਟਿਕ ਦਵਾਈਆਂ ਦੇ ਰਹੇ ਹਨ। ਹੈਵੀ ਐਂਟੀਬਾਇਓਟਿਕ ਦਵਾਈਆਂ ਵਧੇਰੇ ਖਾਣ ਕਾਰਨ ਲੋਕਾਂ ਅੰਦਰ ਜਿੱਥੇ ਚੰਗੇ ਬੈਕਟੀਰੀਆ ਸਰੀਰ ’ਚੋਂ ਨਸ਼ਟ ਹੋ ਰਹੇ ਹਨ, ਉਥੇ ਹੀ ਕਈ ਗੰਭੀਰ ਬਿਮਾਰੀਆਂ ਲੋਕਾਂ ਨੂੰ ਜਕੜ ਰਹੀਆਂ ਹਨ। ਅੰਮ੍ਰਿਤਸਰ ’ਚ ਰੋਜ਼ਾਨਾ ਇਕ ਕਰੋੜ ਤੋਂ ਵਧੇਰੇ ਦੀ ਐਂਟੀਬਾਇਓਟਿਕ ਦਵਾਈਆਂ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ’ਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ, ਵਿਭਾਗ ਵੱਲੋਂ ਬਿਨਾਂ ਵਜ੍ਹਾ ਐਂਟੀਬਾਇਓਟਿਕ ਦਵਾਈਆਂ ਦੇ ਚੱਲ ਰਹੇ ਚਲਣ ਨੂੰ ਰੋਕਣ ਦੇ ਲਈ ਠੋਸ ਨੀਤੀ ਨਾ ਲਿਆਉਣ ਕਾਰਨ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ- ਮੂਸੇਵਾਲਾ ਦੇ ਪਰਿਵਾਰ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, ਕਿਹਾ- 'ਤੰਗ ਕਰ ਰਹੀ ਪੰਜਾਬ ਪੁਲਸ'

ਜਾਣਕਾਰੀ ਅਨੁਸਾਰ ਸ਼ਹਿਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਐਂਟੀਬਾਇਓਟਿਕ ਦਵਾਈਆਂ ਦੇ ਵਧਦੇ ਇਸਤੇਮਾਲ ਨੇ ਗੰਭੀਰ ਸਿਹਤ ਚਿੰਤਾ ਖੜ੍ਹੀ ਕਰ ਦਿੱਤੀ ਹੈ। ਆਮ ਬੁਖਾਰ, ਸਰਦੀ-ਖਾਂਸੀ ਅਤੇ ਹਲਕੇ ਇਨਫੈਕਸ਼ਨ ਆਦਿ ਮਾਮਲਿਆਂ ’ਚ ਵੀ ਮਰੀਜ਼ਾਂ ਨੂੰ ਹੈਵੀ ਡੋਜ਼ ਐਂਟੀਬਾਇਓਟਿਕ ਲਿਖੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਾਂਚ ਦੌਰਾਨ ਕਈ ਮਾਮਲੇ ਅਜਿਹੇ ਸਾਹਮਣੇ ਆਏ ਜਿੱਥੇ ਬਿਨਾਂ ਢੁਕਵੀਂ ਜਾਂਚ ਦੇ ਹੀ ਦਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕਈ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ’ਚ ਤੁਰੰਤ ਐਂਟੀਬਾਇਓਟਿਕ ਦੀ ਜ਼ਰੂਰਤ ਪੈਂਦੀ ਹੈ ਪਰ ਕਈਆਂ ’ਚ ਇਸ ਤੋਂ ਬਿਨਾਂ ਵੀ ਮਰੀਜ਼ ਠੀਕ ਹੋ ਸਕਦਾ ਹੈ।

ਇਹ ਵੀ ਪੜ੍ਹੋ- ਮੁਆਫ਼ੀ ਮੰਗਣ ਜਸਵੀਰ ਸਿੰਘ ਗੜ੍ਹੀ, ਨਹੀਂ ਤਾਂ ਕਰਾਂਗੇ ਕਾਨੂੰਨੀ ਕਾਰਵਾਈ: ਰਾਜਾ ਵੜਿੰਗ

ਜਗ ਬਾਣੀ ਦੀ ਟੀਮ ਵੱਲੋਂ ਜਦੋਂ ਜ਼ਿਲ੍ਹਾ ਦੇ ਕਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦਾ ਨਿਰੀਖਣ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਬਿਨਾਂ ਲੋੜ ਤੋਂ ਐਂਟੀਬਾਇਓਟਿਕ ਦਵਾਈਆਂ ਲਿਖੀਆਂ ਜਾ ਰਹੀਆਂ ਸਨ। ਇੱਥੇ ਹੀ ਬੱਸ ਨਹੀਂ, ਕਈ ਮੈਡੀਕਲ ਸਟੋਰਾਂ ’ਤੇ ਖੁਦ ਡਾਕਟਰ ਬਣਦੇ ਹੋਏ ਮਰੀਜ਼ਾਂ ਨੂੰ ਇਹ ਦਵਾਈਆਂ ਧੜੱਲੇ ਨਾਲ ਦਿੱਤੀਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ’ਤੇ ਉਠਾਏ ਸਵਾਲ

ਬਿਨਾਂ ਡਾਕਟਰ ਦੀ ਪਰਚੀ ਤੋਂ ਦਵਾਈਆਂ ਦੇਣ ’ਤੇ ਹੈ ਮਨਾਹੀ

ਸਿਹਤ ਵਿਭਾਗ ਦੇ ਜ਼ੋਨਲ ਲਾਈਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਸਪੱਸ਼ਟ ਹੁਕਮ ਦਿੱਤੇ ਗਏ ਹਨ ਕਿ ਬਿਨਾਂ ਡਾਕਟਰ ਦੀ ਪਰਚੀ ਤੋਂ ਮਰੀਜ਼ ਨੂੰ ਐਂਟੀਬਾਇਓਟਿਕ ਦਵਾਈ ਦੇਣ ’ਤੇ ਸਖ਼ਤ ਮਨਾਹੀ ਹੈ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਹੁਕਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਟੀਮਾਂ ਪੂਰੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।

ਰੋਜ਼ਾਨਾ ਇਕ ਕਰੋੜ ਤੋਂ ਵਧੇਰੇ ਦੀ ਐਂਟੀਬਾਇਓਟਿਕ ਦਾ ਸੇਵਨ

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਰੋਜ਼ਾਨਾ ਇਕ ਕਰੋੜ ਤੋਂ ਵਧੇਰੇ ਦੀ ਐਂਟੀਬਾਇਓਟਿਕ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਸਹੀ ਇਸਤੇਮਾਲ ਲਈ ਮੈਡੀਕਲ ਸਟੋਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬਿਨਾਂ ਪਰਚੀ ਦਵਾਈ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।

ਆਈ. ਐੱਮ. ਏ. ਵੀ ਲੋਕਾਂ ਨੂੰ ਕਰ ਰਹੀ ਹੈ ਜਾਗਰੂਕ

ਪ੍ਰਸਿੱਧ ਮਾਹਰ ਡਾਕਟਰ ਨਰੇਸ਼ ਚਾਵਲਾ ਨੇ ਦੱਸਿਆ ਕਿ ਐਂਟੀਬਾਇਓਟਿਕ ਸਿਰਫ਼ ਬੈਕਟੀਰੀਅਲ ਇਨਫੈਕਸ਼ਨ ਲਈ ਹੀ ਲੋੜੀਂਦੇ ਹਨ। ਵਾਇਰਲ ਬਿਮਾਰੀਆਂ ’ਚ ਇਹ ਫਾਇਦਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਗਰ ਅਤੇ ਗੁਰਦਿਆਂ ’ਤੇ ਮਾੜਾ ਅਸਰ ਪਾ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News