ਸਰਕਾਰੀ ਸਕੂਲਾਂ ’ਚ ਹੋ ਰਹੀਆਂ ਚੋਰੀਆਂ ਰੋਕਣ ਦੀ ਕਵਾਇਦ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ
Sunday, Aug 13, 2023 - 05:36 AM (IST)
ਲੁਧਿਆਣਾ (ਵਿੱਕੀ)-ਸਰਕਾਰੀ ਸਕੂਲਾਂ ’ਚ ਚੌਕੀਦਾਰਾਂ ਦੀ ਕਮੀ ਕਾਰਨ ਕੀਮਤੀ ਸਾਮਾਨ ਚੋਰੀ ਹੋ ਰਿਹਾ ਹੈ। ਵਿਭਾਗ ਨੇ ਰਾਤ ਨੂੰ ਅਸਮਾਜਿਕ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਰੀਆਂ ਨੂੰ ਰੋਕਣ ਵਿਭਾਗ ਨੇ ਜਾਰੀ ਸਕੂਲਾਂ ਦੀ ਸੂਚੀ ਦੇ ਅਨੁਸਾਰ ਸਬੰਧਤ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੀਮਤੀ ਵਸਤੂਆਂ ਦੀ ਸੁਰੱਖਿਆ ਲਈ ਸਕੂਲਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਨ ਦਾ ਫੈਸਲਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : CBI ਇੰਸਪੈਕਟਰ ਸੁਖਵਿੰਦਰ ਘੋਤੜਾ ਰਾਸ਼ਟਰਪਤੀ ਪੁਲਸ ਐਵਾਰਡ ਨਾਲ ਸਨਮਾਨਿਤ
ਇਨ੍ਹਾਂ ਸਕੂਲਾਂ ਦੀ ਗਿਣਤੀ 2012 ਹੈ, ਜਿਸ ਵਿਚ ਲੁਧਿਆਣਾ ਦੇ 189 ਸਕੂਲ ਸ਼ਾਮਲ ਹਨ। ਇਸ ਯੋਜਨਾ ਦੇ ਅਧੀਨ ਸਕੂਲ ਲਈ ਚੌਕੀਦਾਰ ਦੀ ਵਿਵਸਥਾ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਜ਼ਰੀਏ ਕੀਤੀ ਜਾਵੇਗੀ, ਜਿਸ ਦੇ ਲਈ ਵਿਭਾਗ ਸਕੂਲ ਨੂੰ ਚੌਕੀਦਾਰ ਲਈ 5000 ਪ੍ਰਤੀ ਮਹੀਨਾ ਸਹਾਇਤਾ ਮੁਹੱਈਆ ਕਰੇਗਾ।
ਇਹ ਖ਼ਬਰ ਵੀ ਪੜ੍ਹੋ : ਜਾਇਸਵਾਲ ਤੇ ਗਿੱਲ ਦੇ ਸ਼ਾਨਦਾਰ ਅਰਧ ਸੈਂਕੜੇ, ਭਾਰਤ ਜਿੱਤਿਆ, ਸੀਰੀਜ਼ 2-2 ਨਾਲ ਕੀਤੀ ਬਰਾਬਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8