ਚਾਲੂ ਭੱਠੀਆਂ ਅਤੇ ਹਜ਼ਾਰਾਂ ਲੀਟਰ ਲਾਹਣ ਬਰਾਮਦ
Friday, Jan 05, 2018 - 02:46 PM (IST)
ਅਜਨਾਲਾ (ਰਮਨਦੀਪ) : ਆਬਕਾਰੀ ਵਿਭਾਗ ਅੰਮ੍ਰਿਤਸਰ ਵੱਲੋਂ ਅਜਨਾਲਾ ਖੇਤਰ ਦੇ ਪਿੰਡਾਂ 'ਚ ਛਾਪੇਮਾਰੀ ਕਰਕੇ ਲਾਵਾਰਸ ਜਗ੍ਹਾ 'ਤੇ ਚੱਲ ਰਹੀਆਂ ਸ਼ਰਾਬ ਦੀਆਂ ਚਾਲੂ ਭੱਠੀਆਂ ਬਰਾਮਦ ਕੀਤੀਆਂ। ਇਸ ਦੌਰਾਨ ਆਬਕਾਰੀ ਵਿਭਾਗ ਨੇ ਬਣ ਰਹੀ ਭੱਠੀਆਂ 'ਚ ਬਣ ਰਹੀ ਹਜ਼ਾਰਾਂ ਲੀਟਰ ਨਾਜਾਇਜ਼ ਲਾਹਣ ਵੀ ਬਰਾਮਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਬਕਾਰੀ ਕਰ ਵਿਭਾਗ ਦੀ ਅਫਸਰ ਮੈਡਮ ਰਾਜਵਿੰਦਰ ਗਿੱਲ ਨੇ ਦੱਸਿਆ ਕਿ ਸ਼ਰਾਬ ਬਣਾ ਰਹੇ ਲੋਕ ਪੁਲਸ ਨੂੰ ਦੇਖ ਕੇ ਭੱਠੀਆਂ ਛੱਡ ਕੇ ਫਰਾਰ ਹੋ ਗਏ।
