ਆਬਕਾਰੀ ਅਤੇ ਕਰ ਵਿਭਾਗ ਵੱਲੋਂ ਕਮਿਸ਼ਨਰ ਅਤੇ ਉੱਪ-ਕਮਿਸ਼ਨਰਾਂ ਦੇ ਤਬਾਦਲੇ
Sunday, Jun 28, 2020 - 06:32 PM (IST)
ਭਾਦਸੋਂ/ਪਟਿਆਲਾ (ਅਵਤਾਰ) : ਪੰਜਾਬ ਆਬਕਾਰੀ ਕਮਿਸ਼ਨਰੇਟ ਅਤੇ ਪੰਜਾਬ ਕਰ ਕਮਿਸ਼ਨਰੇਟ ਦੀ ਵੰਡ ਦੇ ਮੱਦੇਨਜ਼ਰ ਉੱਪ-ਆਬਕਾਰੀ ਤੇ ਕਰ ਕਮਿਸ਼ਨਰ ਕੇਡਰ ਵਿਚ ਬਦਲੀਆਂ ਕੀਤੀਆਂ ਗਈਆਂ ਹਨ। ਵਿੱਤ ਕਮਿਸ਼ਨਰ (ਕਰ) ਆਬਕਾਰੀ ਤੇ ਕਰ ਵਿਭਾਗ ਪੰਜਾਬ ਏ. ਵੈਨੂੰ ਪ੍ਰਸ਼ਾਦ ਦੇ ਹੁਕਮਾਂ ਅਨੁਸਾਰ ਪੱਤਰ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਨਵਦੀਪ ਭਿੰਡਰ ਨੂੰ ਵਧੀਕ ਕਮਿਸ਼ਨਰ (ਆਬਕਾਰੀ), ਐੱਲ. ਕੇ. ਜੈਨ. ਸੰਯੁਕਤ ਆਬਕਰ ਤੇ ਕਰ ਕਮਿਸ਼ਨਰ ਨੂੰ ਡਾਇਰੈਕਟਰ (ਇਨਵੈਸਟੀਗੇਸ਼ਨ) ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਉੱਪ ਆਬਕਾਰੀ ਤੇ ਕਰ ਕਮਿਸ਼ਨਰ ਨਰੇਸ਼ ਦੂਬੇ ਨੂੰ ਉੱਪ-ਆਬਕਾਰੀ ਕਰ ਕਮਿਸ਼ਨਰ (ਲੀਗਲ ਸੈੱਲ) ਪੰਜਾਬ, ਹਰਸਿਮਰਤ ਕੌਰ ਨੂੰ ਉੱਪ-ਕਮਿਸ਼ਨਰ (ਡਿਸਟਿਲਰੀ), ਰਾਜਪਾਲ ਸਿੰਘ ਖਹਿਰਾ ਨੂੰ ਉੱਪ-ਕਮਿਸ਼ਨਰ (ਆਬਕਾਰੀ) ਪਟਿਆਲਾ ਜ਼ੋਨ, ਜਸਪਿੰਦਰ ਸਿੰਘ ਨੂੰ ਉੱਪ-ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਅਤੇ ਜਸਕਰਨ ਸਿੰਘ ਬਰਾੜ ਨੂੰ ਉੱਪ-ਕਮਿਸ਼ਨਰ (ਆਬਕਾਰੀ) ਫਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ।