ਪੰਜਾਬ ਸਰਕਾਰ ਵੱਲੋਂ ਲਾਏ ਜ਼ਿਆਦਾ ਟੈਕਸ ਕਾਰਨ ਸ਼ਰਾਬ ਮਹਿੰਗੀ : ਹਾਈਕੋਰਟ

Tuesday, Oct 04, 2022 - 03:25 PM (IST)

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਸਪੱਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਲਾਏ ਗਏ ਜ਼ਿਆਦਾ ਟੈਕਸ ਕਾਰਨ ਸ਼ਰਾਬ ਮਹਿੰਗੀ ਹੋਈ। ਅਦਾਲਤ ਨੇ ਕਿਹਾ ਕਿ ਸੂਬੇ ਦੇ ਭੋਲੇ-ਭਾਲੇ ਲੋਕ ਸਸਤੀ ਸ਼ਰਾਬ ਲੈਣ ਦੇ ਇੱਛੁਕ ਸਨ ਪਰ ਇਹ ਵੱਖ-ਵੱਖ ਕਾਰਨਾਂ ਕਰਕੇ ਮਹਿੰਗੀ ਹੋ ਗਈ, ਜਿਸ ਦਾ ਕਾਰਨ ਪੰਜਾਬ ਸਰਕਾਰ ਵਲੋਂ ਲਾਏ ਗਏ ਜ਼ਿਆਦਾ ਟੈਕਸ ਸਨ।

ਇਹ ਵੀ ਪੜ੍ਹੋ : ਸੁਖ਼ਨਾ ਝੀਲ 'ਤੇ ਹੋਣ ਵਾਲੇ 'ਏਅਰਸ਼ੋਅ' ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਇਨ੍ਹਾਂ ਚੀਜ਼ਾਂ ਨੂੰ ਨਾਲ ਲਿਜਾਣ 'ਤੇ ਪਾਬੰਦੀ

ਇਹ ਗੱਲ ਉਸ ਵੇਲੇ ਸਾਹਮਣੇ ਆਈ, ਜਦੋਂ ਹਾਈਕੋਰਟ ਨੇ ਨਕਲੀ ਸ਼ਰਾਬ ਵੇਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਕ ਔਰਤ ਸਮੇਤ 5 ਮੁਲਜ਼ਮਾਂ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਜੁਲਾਈ 2020 'ਚ ਗੁਰਦਾਸਪੁਰ ਦੇ ਬਟਾਲਾ 'ਚ 22 ਲੋਕਾਂ ਦੀ ਮੌਤ ਹੋ ਗਈ ਸੀ। ਇਕ ਫ਼ੈਸਲੇ 'ਚ ਜਸਟਿਸ ਅਨੂਪ ਚਿਤਕਾਰਾ ਨੇ ਜ਼ੋਰ ਦੇ ਕੇ ਕਿਹਾ ਕਿ ਜਲਦੀ ਪੈਸਾ ਕਮਾਉਣ ਲਈ ਪਟੀਸ਼ਨਕਰਤਾ ਨੇ ਪਹਿਲੀ ਨਜ਼ਰੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ, ਜੋ ਕਿ ਸਸਤੀ ਸ਼ਰਾਬ ਦੀ ਭਾਲ ਕਰ ਰਹੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਦਾ PGI ਹੁਣ ਸੰਸਾਰ ਦੇ ਨਕਸ਼ੇ 'ਤੇ, ਐਲਾਨਿਆ ਗਿਆ ਵਿਸ਼ਵ ਦਾ ਨੰਬਰ ਇਕ ਸਪੈਸ਼ਲਿਸਟ ਹਸਪਤਾਲ

ਜਸਟਿਸ ਚਿਤਕਾਰਾ ਨੇ ਜ਼ੋਰ ਦੇ ਕੇ ਕਿਹਾ ਕਿ ਪਟੀਸ਼ਨਰ ਨੂੰ ਸੁਰੱਖਿਅਤ ਪਰ ਬਹੁਤ ਮਹਿੰਗੀ ਸ਼ਰਾਬ ਦੀ ਬਜਾਏ ਘੱਟ ਕੀਮਤ ਵਾਲੀ ਗੈਰ ਕਾਨੂੰਨੀ ਸ਼ਰਾਬ ਵੇਚਣ ਦੇ ਦੋਸ਼ਾਂ 'ਚ ਉਸ ਦੀ ਸ਼ਮੂਲੀਅਤ ਦੇ ਚੱਲਦਿਆਂ ਜਾਂਚ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News