ਵੱਡੀ ਖ਼ਬਰ : ਪੰਜਾਬ ਵਿਚ ਪ੍ਰੀਖਿਆਵਾਂ ਦਾ ਐਲਾਨ, ਡੇਟਸ਼ੀਟ ਜਾਰੀ

02/09/2024 6:57:38 PM

ਲੁਧਿਆਣਾ (ਵਿੱਕੀ) : ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਨੇ ਸਰਕਾਰੀ ਸਕੂਲਾਂ ਦੀਆਂ ਸਾਰੀਆਂ ਨਾਨ-ਬੋਰਡ ਕਲਾਸਾਂ 6ਵੀਂ, 7ਵੀਂ ਅਤੇ 11ਵੀਂ ਕਲਾਸਾਂ ਲਈ ਫਾਈਨਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 26 ਫਰਵਰੀ ਤੋਂ ਸ਼ੁਰੂ ਹੋ ਕੇ 15 ਮਾਰਚ ਤੱਕ ਚੱਲਣਗੀਆਂ। ਇਸ ਸਬੰਧ ’ਚ ਸਾਰੇ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਕਤ ਡੇਟਸ਼ੀਟ ’ਚ ਅੰਕਿਤ ਵਿਸ਼ਿਆਂ ਤੋਂ ਇਲਾਵਾ 11ਵੀਂ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਲਏ ਗਏ ਵਾਧੂ ਵਿਸ਼ਿਆਂ ਦੇ ਪੇਪਰ ਸਕੂਲ ਪੱਧਰ ’ਤੇ ਤਿਆਰ ਕਰਵਾ ਕੇ 16 ਮਾਰਚ ਤੱਕ ਇਹ ਪ੍ਰੀਖਿਆ ਮੁਕੰਮਲ ਕਰ ਲਈ ਜਾਵੇ। ਇਹ ਸਾਲਾਨਾ ਪ੍ਰੀਖਿਆਵਾਂ ਪੂਰੇ ਸਿਲੇਬਸ ’ਚੋਂ ਲਈਆ ਜਾਣਗੀਆਂ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਧਿਆਨ ਦੇਣ, ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕਰ ’ਤਾ ਵੱਡਾ ਐਲਾਨ

ਛੇਵੀ, 7ਵੀਂ, 9ਵੀਂ ਅਤੇ 11ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰਸ਼ਨ-ਪੱਤਰ ਸਕੂਲ ਮੁਖੀ ਆਪਣੇ ਪੱਧਰ ’ਤੇ ਸਬੰਧਤ ਵਿਸ਼ਾ ਅਧਿਕਆਪਕ ਤੋਂ ਤਿਆਰ ਕਰਵਾਉਣਗੇ, ਜਿਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੈਟਰਨ ਦੇ ਮੁਤਾਬਕ ਪੂਰੇ ਅੰਕਾਂ ਦਾ ਹੋਣਾ ਚਾਹੀਦਾ। ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ (ਸੀ. ਡਬਲਯੂ. ਐੱਸ. ਐੱਨ.) ਦੇ ਲਈ ਵਿਸ਼ੇਸ਼ ਪ੍ਰਸ਼ਨ-ਪੱਤਰ ਸਕੂਲ ਪੱਧਰ ’ਤੇ ਤਿਆਰ ਕੀਤੇ ਜਾਣਗੇ। ਜੇਕਰ ਕਿਸੇ ਵੀ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਜਾਣੀ ਹੈ ਤਾਂ ਸਕੂਲ ਪੱਧਰ ’ਤੇ ਇਹ ਪ੍ਰੈਕਟੀਕਲ ਪ੍ਰੀਖਿਆ 24 ਫਰਵਰੀ ਤੋਂ ਪਹਿਲਾਂ ਲੈ ਲਈ ਜਾਵੇ। ਪ੍ਰੀਖਿਆ ਦਾ ਸਮਾਂ ਸਵੇਰੇ 9.30 ਤੋਂ 12.30 ਵਜੇ ਤੱਕ ਦਾ ਹੋਵੇਗਾ। ਸਕੂਲ ਪ੍ਰਮੁੱਖ ਰੋਜ਼ਾਨਾ ਪੇਪਰ ਹੋਣ ਦੇ ਉਪਰੰਤ ਉੱਤਰ-ਪੁਸਤਕਾਵਾਂ ਨੂੰ ਵਿਸ਼ਾ ਅਧਿਆਪਕਾਂ ਤੋਂ ਚੈੱਕ ਕਰਵਾ ਕੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦਾ ਰਿਕਾਰਡ ਸਕੂਲ ਪੱਧਰ ’ਤੇ ਦਰਜ ਕਰਨਾ ਯਕੀਨੀ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਦੇ ਆਂਗਣਵਾੜੀ ਸੈਂਟਰਾਂ ਨੂੰ ਲੈ ਕੇ ਆਈ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਉੱਠੀ ਮੰਗ

ਸਾਲਾਨਾ ਪ੍ਰੀਖਿਆਵਾਂ ਦੀ ਸੌ ਫੀਸਦੀ ਮੌਜੂਦਗੀ ਯਕੀਨੀ ਕੀਤੀ ਜਾਵੇਗੀ। ਇਸ ਪ੍ਰੀਖਿਆ ਦਾ ਰਿਕਾਰਡ ਵਿਸ਼ਾ ਵਾਰ, ਕਲਾਸ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਰੱਖਿਆ ਜਾਵੇਗਾ ਤੇ ਪੂਰਾ ਨਤੀਜਾ 20 ਮਾਰਚ ਤੱਕ ਤਿਆਰ ਕੀਤਾ ਜਾਵੇਗਾ। ਸਾਲਾਨਾ ਨਤੀਜੇ ਐਲਾਨ ਕਰਨ ਅਤੇ ਪੀ. ਟੀ. ਐੱਮ. ਬਾਰੇ ਵਿਭਾਗ ਵੱਲੋਂ ਬਾਅਦ ਵਿਚ ਸੂਚਿਤ ਕੀਤਾ ਜਾਵੇਗਾ। ਸਾਲਾਨਾ ਪ੍ਰੀਖਿਆਵਾਂ ਦੌਰਾਨ ਸਾਰੇ ਹੈੱਡ ਆਫਿਸ ਅਧਿਕਾਰੀ, ਡੀ. ਈ. ਓ. (ਐਲੀਮੈਂਟਰੀ ਅਤੇ ਸੈਕੰਡਰੀ) ਅਤੇ ਡਿਪਟੀ ਡੀ. ਈ. ਓ. (ਐਲੀਮੈਂਟਰੀ ਅਤੇ ਸੈਕੰਡਰੀ) ਸਕੂਲਾਂ ’ਚ ਵਿਜ਼ਿਟ ਕਰਨਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵਿਰੋਧੀਆਂ ’ਤੇ ਹਮਲਾ, ਸ਼ਾਇਰਾਨਾ ਅੰਦਾਜ਼ ’ਚ ਦਿੱਤਾ ਜਵਾਬ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News