ਸਾਬਕਾ ਫੌਜੀ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ

Monday, Apr 02, 2018 - 06:16 AM (IST)

ਮਾਨਸਾ, (ਜੱਸਲ)- ਪਿੰਡ ਚਕੇਰੀਆਂ ਦੇ ਇਕ ਸਾਬਕਾ ਫੌਜੀ ਨੇ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ। ਰੇਲਵੇ ਪੁਲਸ ਨੇ ਆਪਣੀ ਕਾਰਵਾਈ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਰੇਲਵੇ ਪੁਲਸ ਚੌਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਫੌਜੀ ਮਹਿੰਦਰ ਸਿੰਘ (70) ਪੁੱਤਰ ਬਚਿੱਤਰ ਸਿੰਘ ਵਾਸੀ ਚਕੇਰੀਆਂ  ਕਿਸੇ ਬੀਮਾਰੀ ਤੋਂ ਤੰਗ ਪ੍ਰੇਸ਼ਾਨ ਚੱਲਦਾ ਆ ਰਿਹਾ ਸੀ, ਜਿਸ ਕਰ ਕੇ ਉਸ ਨੇ ਐਤਵਾਰ ਦੀ ਸਵੇਰ ਮਾਨਸਾ ਰੇਲਵੇ ਸਟੇਸ਼ਨ ਲਾਗੇ ਜਨਤਾ ਐਕਸਪ੍ਰੈੱਸ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


Related News