ਸਾਬਕਾ ਫੌਜੀਆਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ ਮੰਗਾਂ

Monday, Oct 30, 2017 - 06:35 AM (IST)

ਸਾਬਕਾ ਫੌਜੀਆਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ ਮੰਗਾਂ

ਅੰਮ੍ਰਿਤਸਰ,   (ਸੂਰੀ)-  ਆਲ ਇੰਡੀਆ ਐਕਸ ਪੈਰਾ-ਮਿਲਟਰੀ ਪਰਸਨਲ ਐਸੋਸੀਏਸ਼ਨ ਅੰਮ੍ਰਿਤਸਰ ਦੀ ਮੀਟਿੰਗ ਬੀ. ਐੱਸ. ਐੱਫ. ਦੇ ਹੈੱਡਕੁਆਰਟਰ ਖਾਸਾ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਡਿਪਟੀ ਕਮਾਂਡੈਂਟ ਬੀ. ਐੱਸ. ਐੱਫ. ਰਿਟਾਇਰਡ ਸਰਵਣ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਆਦਿ ਜ਼ਿਲਿਆਂ ਦੇ ਮੈਂਬਰ ਹਾਜ਼ਰ ਹੋਏ। ਉਨ੍ਹਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਸਾਬਕਾ ਫੌਜੀਆਂ ਨੂੰ ਐਕਸਮੈਨ ਦਾ ਦਰਜਾ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ।
ਉਨ੍ਹਾਂ ਭਾਰਤ ਸਰਕਾਰ ਅੱਗੇ ਮੰਗਾਂ ਰੱਖੀਆਂ ਕਿ ਵਨ ਰੈਂਕ ਵਨ ਪੈਨਸ਼ਨ ਅਤੇ ਕੈਸ਼ਲੈੱਸ ਮੈਡੀਕਲ ਟਰੀਟਮੈਂਟ ਦੀ ਸਹੂਲਤ ਦਿੱਤੀ ਜਾਵੇ, ਅੰਮ੍ਰਿਤਸਰ ਵਿਖੇ ਸੀ. ਜੀ. ਐੱਚ. ਐੱਸ. ਦੀ ਡਿਸਪੈਂਸਰੀ ਖੋਲ੍ਹੀ ਜਾਵੇ, ਹਰ ਸਾਲ ਐਕਸ ਸਰਵਿਸਮੈਨ ਨੂੰ ਟੂਰ ਟਰੈਵਲ ਦੀ ਸਹੂਲਤ, ਐਕਸਮੈਨ ਦਾ ਟੋਲ ਟੈਕਸ ਮੁਆਫ ਕੀਤਾ ਜਾਵੇ, ਸੈਮੀ-ਗੌਰਮੈਂਟ ਅਦਾਰਿਆਂ ਵਿਚ ਨੌਕਰੀ ਦਾ ਕੋਟਾ ਦਿੱਤਾ ਜਾਵੇ ਤੇ ਸੀ. ਐੱਸ. ਡੀ. ਕੰਟੀਨ ਦੀਆਂ ਸਹੂਲਤਾਂ ਦਿੱਤੀਆਂ ਜਾਣ।
ਇਸ ਮੌਕੇ ਜਨਰਲ ਸਕੱਤਰ ਅਨੋਖ ਸਿੰਘ ਢਿੱਲੋਂ ਏ. ਸੀ. ਰਿਟਾਇਰਡ, ਜਸਵੰਤ ਸਿੰਘ ਡੀ. ਸੀ., ਜਗੀਰ ਸਿੰਘ ਏ. ਸੀ. ਐਗਜ਼ੀਕਿਊਟਿਵ ਮੈਂਬਰ, ਜੇ. ਐੱਸ. ਭੰਗੂ ਏ. ਸੀ., ਵੇਦ ਪ੍ਰਕਾਸ਼ ਏ. ਸੀ., ਕਸ਼ਮੀਰ ਸਿੰਘ ਪਹਿਲਵਾਨ ਏ. ਸੀ., ਜਸਵੰਤ ਸਿੰਘ ਇੰਸਪੈਕਟਰ, ਐੱਚ. ਐੱਸ. ਘੁੰਮਣ ਏ. ਸੀ., ਅਜੀਤ ਸਿੰਘ ਇੰਸਪੈਕਟਰ, ਸਰਵਣ ਸਿੰਘ ਇੰਸਪੈਕਟਰ, ਮੁਖਤਾਰ ਸਿੰਘ ਨੰਗਲੀ, ਵਿਰਸਾ ਸਿੰਘ, ਕਿਸ਼ਨ ਮਸੀਹ, ਕੁਲਵੰਤ ਸਿੰਘ, ਗੁਰਨਾਮ ਸਿੰਘ ਪੰਨੂ ਇੰਸਪੈਕਟਰ, ਪੀ. ਐੱਨ. ਮੈਨੀ ਏ. ਸੀ., ਲਾਲ ਸਿੰਘ ਏ. ਸੀ., ਰਾਮ ਰਤਨ, ਜਨਕ ਰਾਜ, ਵਿਜੇ ਕੁਮਾਰ, ਗਿਆਨ ਚੰਦ, ਸੁਰਜੀਤ ਸਿੰਘ, ਜੇ. ਐੱਸ. ਸੰਧੂ ਆਦਿ ਹਾਜ਼ਰ ਸਨ।


Related News