ਨਸ਼ੇ ਖਿਲਾਫ ਬੋਲਣ 'ਤੇ ਸਾਬਕਾ ਫੌਜੀ 'ਤੇ ਹਮਲਾ, ਤੋੜੀਆਂ ਲੱਤਾਂ (ਵੀਡੀਓ)
Tuesday, Jun 26, 2018 - 07:06 PM (IST)
ਤਰਨਤਾਰਨ (ਰਾਜੂ, ਵਿਜੇ) : ਤਰਨਤਾਰਨ ਦੇ ਇਤਿਹਾਸਕ ਪਿੰਡ ਨੂਰਦੀ ਵਿਚ ਇਕ ਸਾਬਕਾ ਫੌਜੀ ਜਸਬੀਰ ਸਿੰਘ ਵਲੋਂ ਨਸ਼ਿਆਂ ਖਿਲਾਫ ਬੋਲਣ 'ਤੇ ਨਸ਼ਾ ਸੌਦਾਗਰਾਂ ਵਲੋਂ ਜਸਬੀਰ ਸਿੰਘ ਦੀ ਕੁੱਟਮਾਰ ਕਰਕੇ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ। ਗੰਭੀਰ ਜ਼ਖਮੀ ਹੋਏ ਜਸਬੀਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲੂਣਾ ਦੇਣ ਲਈ ਖੂਨ ਨਾਲ ਆਪਣੀ ਕਮੀਜ਼ 'ਤੇ 'ਜਾਗੋ ਕੈਪਟਨ ਜਾਗੋ' ਲਿਖ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂ ਵੀ ਜਸਬੀਰ ਸਿੰਘ ਦੇ ਹੱਕ ਵਿਚ ਨਿੱਤਰ ਆਏ ਹਨ।
