EVM ਮਸ਼ੀਨਾਂ ਖ਼ਰਾਬ ਹੋਣ ’ਤੇ ਰਾਘਵ ਚੱਢਾ ਦਾ ਟਵੀਟ, ਵੋਟਿੰਗ ਨੂੰ ਲੈ ਕੇ ਕੀਤੀ ਇਹ ਅਪੀਲ

Sunday, Feb 20, 2022 - 11:39 AM (IST)

ਚੰਡੀਗੜ੍ਹ (ਵੈੱਬ ਡੈਸਕ) : ਪੰਜਾਬ 'ਚ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਬੜੇ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਸਾਰੇ ਸਿਆਸਤਦਾਨ ਆਪਣੇ ਪਰਿਵਾਰਾਂ ਨਾਲ ਵੋਟਾਂ ਪਾ ਕੇ ਆ ਰਹੇ ਹਨ। ਚੋਣਾਂ ਦੌਰਾਨ  ਕਈਂ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖ਼ਰਾਬ ਹੋ ਗਈਆਂ, ਜਿਸ ਕਾਰਨ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਿੰਗ ਮਸ਼ੀਨਾਂ ਖ਼ਰਾਬ ਹੋ ਜਾਣ ਦੇ ਸਬੰਧ ’ਚ ਰਾਘਵ ਚੱਢਾ ਨੇ ਟਵਿੱਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ। 

PunjabKesari

ਰਾਘਟ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਅਟਾਰੀ ਏਸੀ ਬੂਥ ਨੰ.3, ਅਟਾਰੀ ਏਸੀ ਬੂਥ ਨੰ.197, ਅਟਾਰੀ ਏਸੀ ਬੂਥ ਨੰ.103, ਫਗਵਾੜਾ ਏਸੀ ਬੂਥ ਨੰ.119, ਨਿਹਾਲ ਸਿੰਘਵਾਲਾ ਏਸੀ ਬੂਥ ਨੰ.13 ਇੱਥੇ ਈ.ਵੀ.ਐੱਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਰਾਘਵ ਚੱਢਾ ਵੱਲੋਂ ਟਵੀਟ ਕਰਕੇ ਉਕਤ ਵੋਟਿੰਗ ਮਸ਼ੀਨਾਂ ਨੂੰ ਤੁਰੰਤ ਚੈੱਕ ਕਰਨ ਦੀ ਅਪੀਲ ਕੀਤੀ ਤਾਂਕਿ ਵੋਟਾਂ ਸੁਚਾਰੂ ਢੰਗ ਨਾਲ ਪੈ ਸਕਣ। 

PunjabKesari

ਰਾਘਟ ਨੇ ਕਿਹਾ ਕਿ ਗੁਰੂ ਹਰ ਸਹਾਏ ਏਸੀ-ਬੂਥ ਨੰਬਰ-32, ਸਨੌਰ ਏਸੀ-ਏਸੀ ਬੂਥ ਨੰ.209, ਸ਼ੁਤਰਾਣਾ ਏਸੀ ਬੂਥ ਨੰ.20 ਅਤੇ 16 ’ਚ ਮਸ਼ੀਨਾਂ ਖ਼ਰਾਬ ਹਨ। ਇਸ ਤੋਂ ਇਲਾਵਾ ਮਜੀਠਾ ਏਸੀ ਬੂਥ ਨੰ.208, ਅਟਾਰੀ ਏਸੀ ਬੂਥ ਨੰ.188, ਖਡੂਰ ਸਾਹਿਬ ਏਸੀ ਬੂਥ ਨੰ.19, ਤਰਨਤਾਰਨ ਏਸੀ ਬੂਥ ਨੰ.86, ਖੇਮ ਕਰਨ ਏਸੀ ਬੂਥ ਨੰ.5 ਖ਼ਰਾਬ ਹਨ। 

PunjabKesari

ਇਸੇ ਤਰ੍ਹਾਂ ਸੰਗਰੂਰ ਦੇ 99 ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਵਾਰਡ ਨੰਬਰ ਇਕ ਦੇ ਬੂਥ ਨੰਬਰ 27 ਵਿਖੇ ਸਵੇਰ ਤੋਂ ਹੀ ਈਵੀਐਮ ਖ਼ਰਾਬ ਹੋਣ ਦੇ ਕਾਰਨ ਬੂਥ ਤੇ  ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਖੱਜਲ ਖੁਆਰ ਹੁੰਦੇ ਦਿਖਾਈ ਦਿੱਤੇ।


rajwinder kaur

Content Editor

Related News