ਪ੍ਰਾਚੀਨ ਸ਼ਿਵ ਮੰਦਰ ''ਤੇ ਹਮਲੇ ਸੰਬੰਧੀ ਫਗਵਾੜਾ ਬੰਦ, ਮਾਹੌਲ ਤਣਾਅਪੂਰਨ (ਤਸਵੀਰਾਂ)

07/23/2016 1:51:36 PM

ਫਗਵਾੜਾ (ਜਲੋਟਾ) : ਸਾਉਣ ਦੇ ਮਹੀਨੇ ''ਚ ਫਗਵਾੜਾ ਦੇ ਪ੍ਰਾਚੀਨ ਸ਼ਿਵ ਮੰਦਰ ਨਾਈਆਂ ਵਾਲਾ ਚੌਕ ''ਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਅਤੇ ਪੱਥਰਬਾਜ਼ੀ ਕਾਰਨ ਟੁੱਟੀਆਂ ਭਗਵਾਨ ਸ਼ਿਵ ਦੀਆਂ ਮੂਰਤੀਆਂ ਨੂੰ ਲੈ ਕੇ ਹਜ਼ਾਰਾਂ ਸ਼ਿਵ ਭਗਤਾਂ ''ਚ ਭਾਰੀ ਰੋਸ ਹੈ। ਇਸ ਘਟਨਾ ਕਾਰਨ ਫਗਵਾੜਾ ਦੇ ਸਮੂਹ ਹਿੰਦੂ ਸੰਗਠਨਾਂ ਨੇ 23 ਜੁਲਾਈ ਨੂੰ ਫਗਵਾੜਾ ਬੰਦ ਦਾ ਐਲਾਨ ਕੀਤਾ ਹੈ, ਜਿਸ ਕਾਰਨ ਫਗਵਾੜਾ ''ਚ ਸਾਰੇ ਬਾਜ਼ਾਰ ਬੰਦ ਹਨ। ਮੌਕੇ ''ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਹਿੰਦੂ ਸੰਗਟਨ ਹਨੂੰਮਾਨਗੜ੍ਹੀ ''ਚ ਮੌਜੂਦ ਹਨ, ਜਦੋਂ ਕਿ ਮੁਸਲਿਮ ਸਮਾਜ ਦੇ ਲੋਕ ਮਸਜਿਦ ''ਚ ਮੀਟਿੰਗ ਕਰ ਰਹੇ ਹਨ। 
ਪੁਲਸ ਨੇ ਦੋਹਾਂ ਪੱਖਾਂ ਨੂੰ ਘੇਰ ਰੱਖਿਆ ਹੈ ਅਤੇ ਦੋਵੇਂ ਥਾਵਾਂ ''ਤੇ ਭਾਰੀ ਪੁਲਸ ਫੋਰਸ ਤਾਇਨਾਤ ਹੈ ਤਾਂ ਜੋ ਉਹ ਬਾਹਰ ਹੀ ਨਾ ਨਿਕਲ ਸਕਣ। ਦੂਜੇ ਪਾਸੇ ਹਿੰਦੂ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਡੀ. ਐੱਸ. ਪੀ. ਕੰਵਰਪ੍ਰੀਤ ਸਿੰਘ ਨੂੰ ਜਲਦ ਸਸਪੈਂਡ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਫਗਵਾੜਾ ਪੁੱਜੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਨੇ ਕਿਹਾ ਹੈ ਕਿ ਫਗਵਾੜਾ ''ਚ ਜਿਸ ਤਰਜ਼ ''ਤੇ ਸ਼ਿਵ ਸੈਨਿਕਾਂ ''ਤੇ ਸਥਾਨਕ ਪੁਲਸ ਨੇ ਲਾਠੀਚਾਰਜ ਕੀਤਾ ਹੈ, ਉਸ ਦੀ ਗੂੰਜ ਪੂਰੇ ਪੰਜਾਬ ''ਚ ਸੁਣਾਈ ਦੇਵੇਗੀ। ਯੋਗਰਾਜ ਨੇ ਕਿਹਾ ਕਿ ਪੁਲਸ ਦੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Babita Marhas

News Editor

Related News