ਫਿਰੋਜ਼ਪੁਰ 2 ਦਿਨਾਂ ਤੋਂ ਜ਼ਹਿਰੀਲੇ ਧੂੰਏਂ ਦੀ ਲਪੇਟ ''ਚ
Wednesday, Nov 01, 2017 - 12:13 AM (IST)

ਫਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਪਿਛਲੇ 2 ਦਿਨਾਂ ਤੋਂ ਬੁਰੀ ਤਰ੍ਹਾਂ ਜ਼ਹਿਰੀਲੇ ਧੂੰਏਂ ਦੀ ਲਪੇਟ ਵਿਚ ਹੈ ਅਤੇ ਲੋਕਾਂ ਲਈ ਆਪਣੇ ਬੱਚਿਆਂ ਨੂੰ ਸੁਰੱਖਿਅਤ ਸਕੂਲ ਤੱਕ ਛੱਡਣਾ ਅਤੇ ਸਕੂਲ ਤੋਂ ਘਰ ਲਿਆਉਣਾ ਮੁਸ਼ਕਲ ਹੋ ਰਿਹਾ ਹੈ। ਦੋ ਦਿਨਾਂ ਤੋਂ ਫਿਰੋਜ਼ਪੁਰ ਵਿਚ ਜ਼ਹਿਰੀਲੇ ਧੂੰਏਂ ਕਾਰਨ ਧੁੱਪ ਨਹੀਂ ਨਿਕਲ ਰਹੀ ਅਤੇ ਸਾਹ ਦੀ ਬੀਮਾਰੀ ਤੋਂ ਪੀੜਤ, ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਅਤੇ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਜ਼ਹਿਰੀਲੇ ਧੂੰਏਂ ਕਰ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਵਿਚ ਲੋਕਾਂ ਦੀਆਂ ਅੱਖਾਂ ਵਿਚ ਜ਼ਹਿਰੀਲਾ ਧੂੰਆਂ ਜਾਣ ਕਾਰਨ ਜਲਨ ਹੁੰਦੀ ਰਹਿੰਦੀ ਹੈ ਅਤੇ ਅੱਖਾਂ ਵਿਚੋਂ ਪਾਣੀ ਨਿਕਲਦਾ ਰਹਿੰਦਾ ਹੈ। ਮਾਹਿਰ ਡਾਕਟਰਾਂ ਅਨੁਸਾਰ ਇਹ ਜ਼ਹਿਰੀਲਾ ਧੂੰਆਂ ਬਹੁਤ ਭਿਆਨਕ ਹੈ ਅਤੇ ਇਸ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ।