ਗੁੱਸੇ 'ਚ ਲੋਹਾ-ਲਾਖਾ ਹੋਏ ਜਵਾਈ ਨੇ ਸਹੁਰੇ ਘਰ ਕਰ 'ਤਾ ਖ਼ਤਰਨਾਕ ਕਾਂਡ, ਪਤਨੀ ਰੁੱਸ ਕੇ ਆਈ ਸੀ ਪੇਕੇ (ਵੀਡੀਓ)

Tuesday, Apr 16, 2024 - 05:05 PM (IST)

ਗੁੱਸੇ 'ਚ ਲੋਹਾ-ਲਾਖਾ ਹੋਏ ਜਵਾਈ ਨੇ ਸਹੁਰੇ ਘਰ ਕਰ 'ਤਾ ਖ਼ਤਰਨਾਕ ਕਾਂਡ, ਪਤਨੀ ਰੁੱਸ ਕੇ ਆਈ ਸੀ ਪੇਕੇ (ਵੀਡੀਓ)

ਲੁਧਿਆਣਾ : ਇੱਥੇ ਇਕ ਜਵਾਈ ਵਲੋਂ ਆਪਣੇ ਸਹੁਰੇ ਪਰਿਵਾਰ ਦੇ ਘਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਪਤਨੀ ਦੀ ਆਪਣੇ ਪਤੀ ਨਾਲ ਲੜਾਈ ਹੋਈ ਤਾਂ ਉਹ ਰੁੱਸ ਕੇ ਪੇਕੇ ਚਲੀ ਗਈ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਸਹੁਰੇ ਘਰ ਨੂੰ ਅੱਗ ਲਾ ਦਿੱਤੀ। ਇਸ ਵਾਰਦਾਤ ਕਾਰਨ ਪੂਰਾ ਘਰ ਸੜ ਕੇ ਸੁਆਹ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਲਈ ਸੌਣ ਲਈ ਕੋਈ ਮੰਜਾ ਜਾਂ ਪਾਉਣ ਲਈ ਕੱਪੜਾ ਤੱਕ ਨਹੀਂ ਬਚਿਆ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਕਿਸੇ ਵੇਲੇ ਵੀ ਹੋ ਸਕਦੈ ਵੱਡਾ ਧਮਾਕਾ! ਪੁਰਾਣੇ ਆਗੂ ਤੇ ਵਰਕਰ ਲੈਣਗੇ ਸਖ਼ਤ ਫ਼ੈਸਲਾ

ਜਾਣਕਾਰੀ ਮੁਤਾਬਕ ਜੋਤੀ ਪੁੱਤਰੀ ਕੁਲਵੰਤ ਸਿੰਘ ਵਾਸੀ ਸ਼ਿਮਲਾਪੁਰੀ ਨੇ ਦੱਸਿਆ ਕਿ ਉਸ ਦਾ ਵਿਆਹ ਮਨਪ੍ਰੀਤ ਸਿੰਘ ਵਾਸੀ ਮਨਜੀਤ ਨਗਰ ਨਾਲ ਹੋਇਆ ਹੈ, ਜੋ ਕਿ ਨਸ਼ੇ ਕਰਨ ਦਾ ਆਦੀ ਹੈ। ਜੋਤੀ ਨੇ ਦੱਸਿਆ ਕਿ ਇਕ ਰਾਤ ਪਹਿਲਾਂ ਨਸ਼ੇ ਦੀ ਹਾਲਤ 'ਚ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਤਾਂ ਉਸ ਨੇ ਆਪਣੇ ਘਰਵਾਲਿਆਂ ਨੂੰ ਫੋਨ ਕਰ ਦਿੱਤਾ। ਜਦੋਂ ਉਸ ਦੇ ਚਾਚਾ-ਚਾਚੀ ਘਰ ਪੁੱਜੇ ਤਾਂ ਮਨਪ੍ਰੀਤ ਨੇ ਚਾਚੀ ਨੂੰ ਧੱਕਾ ਮਾਰਿਆ ਅਤੇ ਚਾਚੇ ਨਾਲ ਵੀ ਹੱਥੋਪਾਈ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, ਜ਼ਰੂਰ ਪੜ੍ਹੋ ਪੂਰੀ ਖ਼ਬਰ

ਇਸ ਤੋਂ ਬਾਅਦ ਉਹ ਚਾਚੇ-ਚਾਚੀ ਨਾਲ ਘਰ ਆ ਗਈ। ਅਗਲੇ ਦਿਨ ਉਸ ਦਾ ਪਤੀ ਅਤੇ ਸੱਸ ਆਏ ਅਤੇ ਪਤੀ ਘਰ ਅੰਦਰ ਆ ਗਿਆ। ਉਸ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਸੀ ਅਤੇ ਗੁੱਸੇ 'ਚ ਉਸ ਨੇ ਆਪਣੀ ਪਤਨੀ 'ਤੇ ਪੈਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਰੰਜਿਸ਼ 'ਚ ਆ ਕੇ ਉਸ ਨੇ ਪੂਰੇ ਘਰ 'ਚ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਫਿਲਹਾਲ ਜੋਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਿੰਨਾ ਨੁਕਸਾਨ ਹੋਇਆ ਹੈ, ਉਸ ਦੀ ਸਹੁਰੇ ਪਰਿਵਾਰ ਵਲੋਂ ਭਰਪਾਈ ਕੀਤੀ ਜਾਵੇਗੀ ਅਤੇ ਇਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News