ਲੁਧਿਆਣਾ ਨੂੰ ''ਸਮਾਰਟ ਸਿਟੀ'' ਬਣਾਉਣ ਲਈ ਅੱਗੇ ਆਇਆ ਇੰਗਲੈਂਡ

03/03/2016 12:01:47 PM

ਲੁਧਿਆਣਾ (ਹਿਤੇਸ਼) : ਕੇਂਦਰ ਸਰਕਾਰ ਨੇ ਸਮਾਰਟ ਸਿਟੀ ਬਣਾਉਣ ਲਈ ਜਿਨ੍ਹਾਂ ਸ਼ਹਿਰਾਂ ਨੂੰ ਲਿਆ ਹੈ, ਉਨ੍ਹਾਂ ਵਿਚ ਲੁਧਿਆਣਾ ਦਾ ਨੰਬਰ ਪਹਿਲੇ ਸਾਲ ਗ੍ਰਾਂਟ ਮਿਲਣ ਵਾਲੇ 20 ਸ਼ਹਿਰਾਂ ਵਿਚ ਵੀ ਆ ਚੁੱਕਾ ਹੈ, ਜਿਸ ਲਈ ਸਲਾਹਕਾਰ ਕਮੇਟੀ ਦੇ ਗਠਨ ਤੋਂ ਬਾਅਦ ਐੱਸ. ਪੀ. ਵੀ. ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 
ਇਸ ਦੇ ਨਾਲ ਹੀ ਗ੍ਰਾਂਟ ਜਾਰੀ ਹੋਣ ''ਤੇ ਐਸਟੀਮੇਟ ਬਣਾ ਕੇ ਟੈਂਡਰ ਲਗਾਉਣ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ, ਜਿਸ ਲਈ ਇੰਗਲੈਂਡ ਨੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਦੇ ਤਹਿਤ ਮੀਟਿੰਗ ਵਿਚ ਡਿਪਟੀ ਬਿ²੍ਰਟਿਸ਼ ਹਾਈ ਕਮਿਸ਼ਨਰ ਡੇਵਿਡ ਓਬੇ ਅਤੇ  ਐਡਵਾਈਜ਼ਰ ਜਾਵੇਦ ਮਾਲਾ ਸ਼ਾਮਲ ਹੋਏ। 
ਉਨ੍ਹਾਂ ਨਾਲ ਨਾਟਿੰਘਮ ਸਿਟੀ ਕੌਂਸਲ ਦੇ ਮੈਂਬਰ ਵੀ ਸਨ, ਜਦੋਂਕਿ ਨਿਗਮ ਵੱਲੋਂ ਮੇਅਰ-ਕਮਿਸ਼ਨਰ, ਵਧੀਕ ਕਮਿਸ਼ਨਰ ਘਨਸ਼ਾਮ ਥੋਰੀ, ਸੀਨੀਅਰ ਡਿਪਟੀ ਮੇਅਰ ਸੁਨੀਤਾ ਅਗਰਵਾਲ, ਡਿਪਟੀ ਮੇਅਰ ਆਰ. ਡੀ. ਸ਼ਰਮਾ, ਮੁੱਖ ਟਾਊਨ ਪਲਾਨਰ ਸ਼੍ਰੀ ਬਰਾੜ, ਜ਼ੋਨਲ ਕਮਿਸ਼ਨਰ ਕਮਲੇਸ਼ ਬਾਂਸਲ, ਦਵਿੰਦਰ ਸਿੰਘ, ਐੱਸ. ਈ. ਧਰਮ ਸਿੰਘ, ਐੱਚ. ਐੱਸ. ਖੋਸਾ, ਰਾਜਿੰਦਰ ਸਿੰਘ ਆਦਿ ਮੌਜੂਦ ਸਨ, ਜਿਥੇ ਸਲਾਹਕਾਰ ਵੱਲੋਂ ਸਮਾਰਟ ਸਿਟੀ ਕੰਸੈਪਟ ਅਤੇ ਉਸ ਦੇ ਤਹਿਤ ਫਾਈਨਲ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ, ਜਿਸ ''ਚ ਏਰੀਆ ਡਿਵੈੱਲਪਮੈਂਟ ਤਹਿਤ ਵਿਕਸਿਤ ਇਲਾਕਿਆਂ ਨੂੰ ਪਾਣੀ ਸੀਵਰੇਜ, ਸੜਕਾਂ, ਪਾਰਕਾਂ ਤੋਂ ਇਲਾਵਾ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੀ ਗੱਲ ਕਹੀ, ਜੋ ਹੁਣ ਉਥੇ ਨਹੀਂ ਹਨ। 
ਇਸ ਵਿਚ ਪ੍ਰਦੂਸ਼ਣ ਅਤੇ ਆਵਾਜਾਈ ਸਮੱਸਿਆ ਨਾਲ ਨਿਪਟਣ ''ਤੇ ਜ਼ੋਰ ਰਹੇਗਾ, ਜਿਸ ਦੇ ਲਈ ਸਾਇਕਲਿੰਗ ਜ਼ੋਨ, ਨੋ ਵ੍ਹੀਕਲ ਜ਼ੋਨ ਬਣਾਉਣ ਅਤੇ ਸਪੀਡ ਲਿਮਟ ਤੈਅ ਕਰਨ ਸਮੇਤ ਈ-ਰਿਕਸ਼ਾ ਚਲਾਏ ਜਾਣਗੇ। ਇਸੇ ਤਰ੍ਹਾਂ ਇੰਗਲੈਂਡ ਦੀਆਂ ਕੰਪਨੀਆਂ ਨੇ ਉਥੇ ਵਿਕਸਿਤ ਸਮਾਰਟ ਸਿਟੀ ਨੂੰ ਲੈ ਕੇ ਪ੍ਰੋਜੈਕਸ਼ਨ ਦਿੱਤੀ, ਜਿਨ੍ਹਾਂ ਵਿਚ ਉਨ੍ਹਾਂ ਨੇ ਆਵਾਜਾਈ ਮੋਨੀਟਰਿੰਗ  ਲਈ ਜੀ. ਪੀ. ਐੱਸ. ਸਿਸਟਮ ਅਪਣਾਉਣ ਦੀ ਗੱਲ ਕਹੀ। ਉਨ੍ਹਾਂ ਨੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਅਤੇ ਬੱਚਤ ਲਈ ਰੀਚਾਰਜਿੰਗ ਨੂੰ ਅਪਣਾਉਣ ''ਤੇ ਜ਼ੋਰ ਦਿੱਤਾ, ਜਦੋਂਕਿ ਸਾਲਿਡ ਵੇਸਟ ਮੈਨੇਜਮੈਂਟ, ਗ੍ਰੀਨ ਏਰੀਆ ਵਧਾਉਣ, ਸੜਕਾਂ ਦੇ ਨਿਰਮਾਣ, ਵਾਟਰ ਸਪਲਾਈ, ਬਿਜਲੀ ਬਚਾਉਣ ਨੂੰ ਲੈ ਕੇ ਟਿਪਸ ਦਿੱਤੇ।

Babita Marhas

News Editor

Related News