ਇੰਜੀਨੀਅਰ ਨੇ ਸਰਕਾਰ ਅੱਗੇ ਰੱਖੀਆਂ ਆਪਣੀਆਂ ਅਹਿਮ ਮੰਗਾਂ (ਵੀਡੀਓ)
Tuesday, Nov 27, 2018 - 10:46 AM (IST)
ਅੰਮ੍ਰਿਤਸਰ (ਸੁਮਿਤ ਖੰਨਾ) - ਪੰਜਾਬ 'ਚ ਸਰਕਾਰੀ ਵਿਭਾਗ ਵਿਖੇ ਕੰਮ ਕਰ ਰਹੇ ਇੰਜੀਨੀਅਰ ਵਲੋਂ ਹੁਣ ਸੂਬਾ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣ ਦੀ ਸੂਚਨਾ ਮਿਲੀ ਹੈ। ਅੰਮ੍ਰਿਤਸਰ 'ਚ ਹੋਈ ਸੂਬਾ ਪੱਧਰੀ ਮੀਟਿੰਗ 'ਚ ਉਪਕਾਰ ਸਿੰਘ ਕੋਹਲੀ ਨੂੰ ਉਨ੍ਹਾਂ ਨੇ ਆਪਣੀ ਸੰਸਥਾ ਦਾ ਨਵਾਂ ਪ੍ਰਧਾਨ ਬਣਾਇਆ ਹੈ। ਨਵੀਂ ਇਕਾਈ ਦਾ ਗਠਨ ਕਰਨ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਅਹਿਮ ਮੰਗਾਂ ਨੂੰ ਸਰਕਾਰ ਦੇ ਅੱਗੇ ਰੱਖਣਗੇ, ਜਿਨ੍ਹਾਂ ਨੂੰ ਉਹ ਕਿਸੇ ਵੀ ਕੀਮਤ 'ਤੇ ਪੂਰਾ ਕਰਵਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀਆਂ ਛੇਵਾਂ ਪੇ-ਕਮਿਸ਼ਨ ਲਾਗੂ ਕਰਨਾ, ਪੁਰਾਣੀਆਂ ਪੈਨਸ਼ਨ ਸਕੀਮਾਂ ਨੂੰ ਲਾਗੂ ਕਰਨਾ ਅਤੇ ਪ੍ਰਾਮੋਸ਼ਨ ਆਦਿ ਮੰਗਾਂ ਹਨ। ਇਸ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪੰਜਾਬ 'ਚ ਹੀ ਕੰਮ ਕਰੇਗੀ ਤੇ ਉਹ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾ ਕੇ ਹੀ ਸਾਹ ਲੈਣਗੇ।
