ਜਲੰਧਰ 'ਚ ਟਰੈਵਲ ਏਜੰਟ ਦੇ ਦਫਤਰਾਂ 'ਤੇ ਈ. ਡੀ. ਦੀ ਰੇਡ (ਵੀਡੀਓ)
Tuesday, Nov 26, 2019 - 02:14 PM (IST)
ਜਲੰਧਰ (ਸੋਨੂੰ)— ਜਲੰਧਰ 'ਚ ਏ. ਜੀ. ਆਈ. ਬਿਜ਼ਨੈੱਸ ਸੈਂਟਰ ਦੇ 3 ਇਮੀਗ੍ਰੇਸ਼ਨ ਅਤੇ ਟ੍ਰੈਵਲ ਏਜੰਟਾਂ 'ਤੇ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਗਈ। ਈ. ਡੀ. ਵੱਲੋਂ ਇਹ ਰੇਡ ਸਵੇਰੇ 4 ਵਜੇ ਦੇ ਕਰੀਬ ਕੀਤੀ ਗਈ।
ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਟ੍ਰੈਵਲ ਏਜੰਟਾਂ 'ਚ ਰਮਨ ਕੁਮਾਰ (ਏਅਰ ਕਾਰਪੋਰੇਟ) ਗੁਨਦੀਪ ਸਿੰਘ (ਗੁਰੂਕੁਲ ਗਲੋਬਲ) ਅਤੇ ਸਰਬਜੀਤ ਸ਼ਰਮਾ (ਟੀ.ਐੱਨ.ਸੀ ਇਮੀਗ੍ਰੇਸ਼ਨ) ਸ਼ੁਮਾਰ ਹਨ। ਈ. ਡੀ. ਵੱਲੋਂ ਅਜੇ ਵੀ ਰੇਡ ਕੀਤੀ ਜਾ ਰਹੀ ਹੈ ਅਤੇ ਰਿਕਾਰਡ ਖੰਗਾਲੇ ਜਾ ਰਹੇ ਹਨ।