ਪੰਜਾਬ ''ਚ ਅੱਤਵਾਦ ਨੂੰ ਖਤਮ ਕਰਨ ''ਚ ਸ਼ੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦੀ ਰਹੀ ਸੀ ਅਹਿਮ ਭੂਮਿਕਾ

04/12/2018 7:07:38 AM

ਜਲੰਧਰ (ਮਹੇਸ਼) - ਸੀ. ਆਰ. ਪੀ. ਐੱਫ. ਐਕਸਮੈਨ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ 'ਤੇ ਲਾਏ ਜਾ ਰਹੇ ਦੋਸ਼ ਬਿਲਕੁਲ ਗਲਤ ਅਤੇ ਬੇ-ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਉਹ ਜਾਂਬਾਜ਼ ਅਫਸਰ ਹਨ, ਜਿਨ੍ਹਾਂ ਨੇ ਪੰਜਾਬ ਵਿਚ ਫੈਲੇ ਅੱਤਵਾਦੀ ਰੂਪੀ ਦੈਂਤ ਨੂੰ ਅੱਤਵਾਦ ਦੌਰਾਨ ਲੋਕਾਂ ਦੇ ਸਹਿਯੋਗ ਨਾਲ ਬੇਖੌਫ ਹੋ ਕੇ ਖਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਅਜਿਹੇ ਈਮਾਨਦਾਰ ਅਫਸਰਾਂ 'ਤੇ ਗਲਤ ਦੋਸ਼ ਲਾਉਣਾ ਮੰਦਭਾਗਾ ਹੈ। ਸਾਨੂੰ ਤਾਂ ਅਜਿਹੇ ਅਫਸਰਾਂ 'ਤੇ ਮਾਣ ਹੈ, ਜਿਨ੍ਹਾਂ ਕਾਰਨ ਪੰਜਾਬ ਸੁਰੱਖਿਅਤ ਹੈ। ਕੰਡੀ ਨੇ ਕਿਹਾ ਕਿ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਹੀ ਪੰਜਾਬ ਵਿਚ ਫੈਲੇ ਨਸ਼ੇ ਰੂਪੀ ਅੱਤਵਾਦ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ 20 ਸਾਲ ਦੇ ਅਰਸੇ ਦੌਰਾਨ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਕਿ ਉਨ੍ਹਾਂ 'ਤੇ ਅਜਿਹੇ ਦੋਸ਼ ਲਾਏ ਜਾਣ। ਉਨ੍ਹਾਂ  ਕਿਹਾ ਕਿ ਇਹ ਉਨ੍ਹਾਂ ਦੀ ਈਮਾਨਦਾਰੀ ਦੀ ਹੀ ਮਿਸਾਲ ਹੈ, ਜਿਸ ਕਾਰਨ ਕਾਂਗਰਸ ਸਰਕਾਰ ਨੇ ਵੀ ਉਨ੍ਹਾਂ ਨੂੰ ਡੀ. ਜੀ. ਪੀ. ਅਹੁਦੇ 'ਤੇ ਬਰਕਰਾਰ ਰੱਖਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਗੈਂਗਸਟਰਾਂ ਨੂੰ ਭਾਜੜਾਂ ਪਾਈਆਂ ਹਨ ਅਤੇ ਪੰਜਾਬ ਵਿਚੋਂ ਉਨ੍ਹਾਂ ਦਾ ਖੌਫ ਖਤਮ ਕੀਤਾ ਹੈ, ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਸੀ.ਆਰ.ਪੀ.ਐੱਫ. ਐਕਸਮੈਨ ਐਸੋ. ਡੀ.ਜੀ.ਪੀ. ਸਾਹਿਬ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ। ਇਸ ਮੌਕੇ ਰਿਟਾਇਰਡ ਡੀ.ਐੱਸ.ਪੀ. ਸੁਰਿੰਦਰ ਸਿੰਘ ਭਟਨੂਰਾ, ਜਸਬੀਰ ਸਿੰਘ ਸਰਪੰਚ ਨਡਾਲੋ, ਸੁੱਚਾ ਸਿੰਘ ਕਪੂਰਥਲਾ  ਡੀ.ਐੱਸ.ਪੀ. ਛੱਜੂ ਰਾਮ (ਰਿਟਾਇਰਡ) ਨਿਰਮਲ ਸਿੰਘ ਬੁੱਤ, ਜਸਵਿੰਦਰ ਸਿੰਘ ਕਾਲਰਾ ਤੇ ਕੁਲਦੀਪ ਸਿੰਘ ਕਾਲਰਾ ਮੌਜੂਦ ਸਨ।


Related News