ਇਨਕਾਊਂਟਰ ਇੰਟੈਲੀਜੈਂਸ ਦੀ ਟੀਮ ਨੌਜਵਾਨ ਨੂੰ ਸਥਾਨਕ ਪੁਲਸ ਨੂੰ ਦੱਸੇ ਬਿਨਾਂ ਚੁੱਕ ਕੇ ਲੈ ਗਈ, ਮਾਮਲਾ ਗਰਮਾਇਆ

Monday, Jul 29, 2024 - 03:20 PM (IST)

ਇਨਕਾਊਂਟਰ ਇੰਟੈਲੀਜੈਂਸ ਦੀ ਟੀਮ ਨੌਜਵਾਨ ਨੂੰ ਸਥਾਨਕ ਪੁਲਸ ਨੂੰ ਦੱਸੇ ਬਿਨਾਂ ਚੁੱਕ ਕੇ ਲੈ ਗਈ, ਮਾਮਲਾ ਗਰਮਾਇਆ

ਫਿਲੌਰ (ਭਾਖੜੀ)- ਕਿਸਾਨ ਨੇਤਾ ਅਤੇ ਕਾਮਰੇਡ ਕੁਲਦੀਪ ਦੇ ਬੇਟੇ ਨੂੰ ਬੀਤੇ ਦਿਨ ਕਾਰ ਸਵਾਰ ਲੋਕਾਂ ਵੱਲੋਂ ਅਗਵਾ ਕਰਕੇ ਲਿਜਾਣ ਦੀ ਗੱਲ ਨਾਲ ਸ਼ਹਿਰ ’ਚ ਰੌਲਾ ਪੈ ਗਿਆ। ਕਿਸਾਨ ਨੇਤਾ ਕਾ. ਕੁਲਦੀਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਬੇਟਾ ਜੋਗਿੰਦਰ ਸਿੰਘ (20) ਸ਼ਾਮ 4 ਵਜੇ ਘਰੋਂ ਨਿਕਲਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੇ ਬੇਟੇ ਨੂੰ ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਇਲਾਕੇ ਅੰਬੇਦਕਰ ਚੌਕ ’ਚੋਂ ਕਾਰ ਸਵਾਰ ਅਗਵਾ ਕਰ ਲੈ ਗਏ।

ਇਸ ਤੋਂ ਬਾਅਦ ਉਸ ਨੇ ਲਗਾਤਾਰ ਆਪਣੇ ਬੇਟੇ ਦਾ ਮੋਬਾਇਲ ਨੰਬਰ ਮਿਲਾਇਆ ਉਹ ਬੰਦ ਆਉਣਾ ਸ਼ੁਰੂ ਹੋ ਗਿਆ, ਜਿਸ ਨਾਲ ਉਨ੍ਹਾਂ ਦੀ ਘਬਰਾਹਟ ਹੋਰ ਜ਼ਿਆਦਾ ਵਧ ਗਈ। ਉਨ੍ਹਾਂ ਨੇ ਘਟਨਾ ਦੀ ਸੂਚਨਾ ਸਥਾਨਕ ਪੁਲਸ ਤੋਂ ਇਲਾਵਾ ਆਪਣੀ ਜਥੇਬੰਦੀ ਦੇ ਸਾਥੀਆਂ ਨੂੰ ਦਿੱਤੀ। ਕਿਸਾਨ ਨੇਤਾ ਦੇ ਬੇਟੇ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਸ਼ਹਿਰ ਅਤੇ ਨੇੜੇ ਤੋਂ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ। ਥਾਣਾ ਇੰਚਾਰਜ ਇੰਸ. ਸੁਖਦੇਵ ਸਿੰਘ ਨੇ ਪੁਲਸ ਦੀਆਂ ਟੀਮਾਂ ਬਣਾ ਕੇ ਲੜਕੇ ਨੂੰ ਲੱਭਣ ਦਾ ਕਾਰਜ ਸ਼ੁਰੂ ਕਰ ਦਿੱਤਾ। ਦੋ ਘੰਟਿਆਂ ਬਾਅਦ ਪੁਲਸ ਦੇ ਹੱਥ ਉਥ ਸਮੇਂ ਸਫ਼ਲਤਾ ਲੱਗ ਗਈ, ਜਦ ਉਨ੍ਹਾਂ ਨੇ ਇਕ ਸੀ. ਸੀ. ਟੀ. ਵੀ. ਕੈਮਰੇ ’ਚ ਲੜਕੇ ਨੂੰ ਅਗਵਾ ਕਰਨ ਵਾਲੀ ਕਾਰ ਅਤੇ ਉਸ ਦਾ ਨੰਬਰ ਪਤਾ ਲਗਾ ਲਿਆ।

ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ

ਜਾਣਕਾਰੀ ਅਨੁਸਾਰ ਪੁਲਸ ਨੇ ਜਿਉਂ ਹੀ ਉਸ ਨੰਬਰ ਦੀ ਜਾਂਚ ਕਰਵਾਈ ਤਾਂ ਉਹ ਇਨਕਾਊਂਟਰ ਇੰਟੈਲੀਜੈਂਸੀ ਪੰਜਾਬ ਪੁਲਸ ਦੀ ਕਾਰ ਦਾ ਨਿਕਲਿਆ। ਪੁਲਸ ਹੁਣ ਇਸ ਜਾਂਚ ’ਚ ਜੁਟੀ ਹੋਈ ਹੈ ਕਿ ਆਖਿਰ ਕਿਸ ਸ਼ਹਿਰ ਦੀ ਪੁਲਸ ਫਿਲੌਰ ਆਈ ਅਤੇ ਉਨ੍ਹਾਂ ਨੂੰ ਬਿਨਾਂ ਦੱਸੇ ਇਸ ਤਰ੍ਹਾਂ ਕਿਸਾਨ ਨੇਤਾ ਦੇ ਬੇਟੇ ਨੂੰ ਚੁੱਕ ਲੈ ਗਈ। ਪੁਲਸ ਨੇ ਕਿਹਾ ਕਿ ਅਸੂਲ ਦੇ ਤੌਰ ’ਤੇ ਜਿਉਂ ਹੀ ਕੋਈ ਪੁਲਸ ਦੂਜੇ ਸ਼ਹਿਰ ’ਚ ਕਿਸੇ ਵੀ ਵਿਅਕਤੀ ਨੂੰ ਫੜਨ ਜਾਂਦੀ ਹੈ। ਉਹ ਵਰਦੀ ਵਿਚ ਹੋਵੇ ਜਾਂ ਸਿਵਲ ਵਰਦੀ ’ਚ ਫੜਨ ਵਾਲੇ ਵਿਅਕਤੀ ਦੀ ਸੂਚਨਾ ਸਬੰਧਤ ਪੁਲਸ ਥਾਣੇ ਨੂੰ ਦੇ ਕੇ ਆਉਣੀ ਹੁੰਦੀ ਹੈ ਪਰ ਕਿਸਾਨ ਨੇਤਾ ਦੇ ਕੇਸ ’ਚ ਇਸ ਤਰ੍ਹਾਂ ਨਹੀਂ, ਜਿਸ ਕਾਰਨ ਲੜਕੇ ਦੇ ਅਗਵਾ ਦਾ ਮਾਮਲਾ ਪਹਿਲੀ ਨਜ਼ਰ ਵਿਚ ਸਾਹਮਣੇ ਆ ਰਿਹਾ ਸੀ।

ਉਨ੍ਹਾਂ ਨੇ ਪੁਲਸ ਹੈੱਡਕੁਆਰਟਰ ਪੰਜਾਬ ’ਚ ਵਾਇਰਲੈੱਸ ਕਰਵਾ ਦਿੱਤੀ ਹੈ ਕਿ ਕਿਸਾਨ ਨੇਤਾ ਦੇ ਬੇਟੇ ਨੂੰ ਇੰਟੈਲੀਜੈਂਸੀ ਵਿਭਾਗ ਦੀ ਕਿਹੜੀ ਟੀਮ ਕਿਸ ਮੈਟਰ ’ਚ ਚੁੱਕ ਕੇ ਲੈ ਕੇ ਗਈ, ਉਹ ਫਿਲੌਰ ਪੁਲਸ ਨੂੰ ਦੱਸੇ, ਜਿਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਜਵਾਬ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਲੜਕੇ ਨੂੰ ਕਿਸ ਮਾਮਲੇ ’ਚ ਕਿਸ ਸ਼ਹਿਰ ਵਿਚ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News