ਦਫਤਰਾਂ ''ਚ ਬੈਠੇ ਰਹੇ ਕਰਮਚਾਰੀ, ਨਹੀਂ ਕੀਤਾ ਕੋਈ ਕੰਮ

Thursday, Mar 07, 2019 - 11:49 PM (IST)

ਦਫਤਰਾਂ ''ਚ ਬੈਠੇ ਰਹੇ ਕਰਮਚਾਰੀ, ਨਹੀਂ ਕੀਤਾ ਕੋਈ ਕੰਮ

ਜਲੰਧਰ (ਅਮਿਤ)—ਪੰਜਾਬ ਸਟੇਟ ਮਿਨੀਸਟੀਰਿਅਲ ਸਰਵਿਸੀਜ਼ ਯੂਨੀਅਨ ਅਤੇ ਸਾਂਝਾ ਮੁਲਾਜਿਮ ਫਰੰਟ ਵਲੋਂ ਸੰਯੁਕਤ ਰੂਪ ਨਾਲ ਸੂਬਾ ਸਰਕਾਰ ਦੇ ਸਖਤ ਰਵੱਈਏ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਪੂਰੇ ਤੌਰ 'ਤੇ ਕੰਮਕਾਜ ਠੱਪ ਰੱਖਿਆ ਗਿਆ।
ਜ਼ਿਲੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਸਟਾਫ ਨੇ ਸਵੇਰ ਤੋਂ ਲੈ ਕੇ ਸ਼ਾਮ ਤਕ ਕਲਮਛੱਡ ਹੜਤਾਲ ਰੱਖੀ, ਜਿਸ 'ਚ ਡੀ.ਸੀ. ਦਫਤਰ, ਸਹਕਾਰਿਤਾ ਵਿਭਾਗ, ਵਿਦਿਅਕ ਵਿਭਾਗ, ਚੋਣ ਵਿਭਾਗ, ਟੈਕਸ ਅਤੇ ਆਬਕਾਰੀ ਵਿਭਾਗ, ਖਜਾਨਾ ਵਿਭਾਗ, ਰੋਜ਼ਗਾਰ ਵਿਭਾਗ, ਟਾਊਨ ਪਲਾਨਰ ਦਫਤਰ, ਕਮਿਸ਼ਨਰ ਦਫਤਰ, ਲੇਬਰ ਵਿਭਾਗ, ਪੀ.ਡਬਲਿਊ.ਡੀ., ਸਿਹਤ ਵਿਭਾਗ, ਜਿਲਾ ਸਮਾਜਿਕ ਸੁਰੱਖਿਆ ਦਫਤਰ ਸਮੇਤ ਵੱਡੀ ਗਿਣਤੀ 'ਚ ਮੁਲਾਜ਼ਮ ਸ਼ਾਮਲ ਰਹੇ ਜਿਸ ਨਾਲ ਕੰਮ ਨੂੰ ਆਉਣ ਵਾਲੀ ਜਨਤਾ ਪ੍ਰੇਸ਼ਾਨ ਰਹੀ। ਸਭ ਤੋਂ ਵੱਧ ਕੰਮ ਮੈਰਿਜ ਰਜਿਸਟ੍ਰੇਸ਼ਨ, ਕਾਓਂਟਰ ਸਾਈਨ, ਆਰ.ਟੀ.ਏ. ਦਫਤਰ ਆਦਿ ਪ੍ਰਭਾਵਿਤ ਹੋਏ। 
ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਡੀ.ਸੀ. ਦਫਤਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਕੁਝ ਸਮੇਂ ਪਹਿਲਾਂ 9 ਦਿਨ ਲਗਾਤਾਰ ਹੜਤਾਲ ਰਖੀ ਗਈ। ਉੱਥੇ ਹੀ ਸਰਕਾਰ ਨੇ ਕਿਹਾ ਸੀ ਕਿ 2 ਦਿਨ 'ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਪਰ ਸਰਕਾਰ ਜਾਣਬੂਝ ਕੇ ਅਜਿਹਾ ਨਹੀਂ ਕਰ ਰਹੀ ਹੈ ਕਿਉਂਕਿ ਕੁਝ ਹੀ ਦਿਨਾਂ 'ਚ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਆਚਾਰ ਸੰਹਿਤਾ ਲਾਗੂ ਹੋਣ ਵਾਲੀ ਹੈ। ਯੂਨੀਅਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਜਦੋਂ ਤਕ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਹੈ ਤਦ ਤਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।


author

Hardeep kumar

Content Editor

Related News