ਸਿਨੇਮਾਂ ਘਰਾਂ 'ਚ ਪੁੱਜ ਗਈਆਂ ਜਥੇਬੰਦੀਆਂ, ਕਿਹਾ- ''ਕਿਸੇ ਹਾਲ 'ਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ Emergency''
Friday, Jan 17, 2025 - 02:36 AM (IST)
ਜਲੰਧਰ (ਅਰੋੜਾ)- ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ‘ਐਮਰਜੈਂਸੀ’ 17 ਜਨਵਰੀ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ’ਤੇ ਰੋਕ ਲਈ ਸਿੱਖ ਤਾਲਮੇਲ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਦਾ ਵਫਦ ਏ.ਡੀ.ਸੀ.ਪੀ. ਅੰਕੁਰ ਗੁਪਤਾ ਨੂੰ ਮਿਲਿਆ। ਵਫਦ ਨੇ ਅਧਿਕਾਰੀ ਨੂੰ ਮੰਗ-ਪੱਤਰ ਦੇ ਕੇ ਫਿਲਮ ਦੀ ਰਿਲੀਜ਼ ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ।
ਇਸ ਤੋਂ ਬਾਅਦ ਜਥੇਬੰਦੀਆਂ ਦਾ ਵਫਦ ਐੱਮ.ਬੀ.ਡੀ. ਮਾਲ ਦੇ ਪੀ.ਵੀ.ਆਰ. ਸਿਨੇਮਾ ਵਿਚ ਮੈਨੇਜਰ ਕ੍ਰਿਸ਼ਨ ਨੂੰ ਮਿਲਿਆ ਅਤੇ ਇਸ ਫਿਲਮ ਦੀ ਰਿਲੀਜ਼ ਰੋਕਣ ਲਈ ਕਿਹਾ, ਜਿਨ੍ਹਾਂ ਜਥੇਬੰਦੀਆਂ ਨੂੰ ਇਸ ਸਬੰਧੀ ਹਾਂ-ਪੱਖੀ ਹੁੰਗਾਰਾ ਦਿੱਤਾ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ਼'
ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਜਲੰਧਰ ਵਿਚ ਇਸ ਫਿਲਮ ਨੂੰ ਕਦੀ ਵੀ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਐੱਨ.ਜੀ.ਓ. ‘ਆਗਾਜ਼’ ਅਤੇ ਸ਼ਹੀਦ ਊਧਮ ਸਿੰਘ ਕਲੱਬ ਤੋਂ ਪਰਮਪ੍ਰੀਤ ਸਿੰਘ ਵਿੱਟੀ ਅਤੇ ਜੇ.ਐੱਸ. ਬੱਗਾ ਨੇ ਕਿਹਾ ਕਿ ਕੰਗਨਾ ਦੀ ਸੋਚ ਹਮੇਸ਼ਾ ਪੰਜਾਬ ਪ੍ਰਤੀ ਮਾੜੀ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਸੰਤ ਨਗਰ, ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ, ਬਲਵਿੰਦਰ ਸਿੰਘ, ਜੋਗਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਥਾਈਂ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e