ਏਲਾਂਟੇ ਮਾਲ ’ਚੋਂ ਕੱਪੜੇ ਚੋਰੀ ਕਰਦਾ ਨੌਜਵਾਨ ਕਾਬੂ
Tuesday, Oct 18, 2022 - 02:55 PM (IST)
ਚੰਡੀਗੜ੍ਹ (ਸੁਸ਼ੀਲ) : ਏਲਾਂਟੇ ਮਾਲ ਸਥਿਤ ਸ਼ੋਅਰੂਮ ਵਿਚੋਂ ਕੱਪੜੇ ਚੋਰੀ ਕਰਨ ਵਾਲੇ ਨੌਜਵਾਨ ਨੂੰ ਦੁਕਾਨਦਾਰ ਨੇ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਦੀਪਕ ਸ਼ਰਮਾ ਵਾਸੀ ਡਰੀਮ ਲੈਂਡ ਕਲੋਨੀ ਅੰਬਾਲਾ ਵਜੋਂ ਹੋਈ ਹੈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਦੁਕਾਨਦਾਰ ਲਲਿਤ ਦੀ ਸ਼ਿਕਾਇਤ ’ਤੇ ਦੀਪਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲਲਿਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਏਲਾਂਟੇ ਮਾਲ ਸਥਿਤ ਪਹਿਲੀ ਮੰਜ਼ਿਲ ’ਤੇ ਕੱਪੜਿਆਂ ਦਾ ਸ਼ੋਅਰੂਮ ਹੈ। ਸ਼ੋਅਰੂਮ ਵਿਚ ਇਕ ਨੌਜਵਾਨ ਆਇਆ ਅਤੇ ਕੱਪੜੇ ਦੇਖਣ ਦੇ ਬਹਾਨੇ ਚੋਰੀ ਕਰਨ ਲੱਗਾ। ਮੁਲਾਜ਼ਮ ਨੇ ਨੌਜਵਾਨ ਨੂੰ ਕੱਪੜੇ ਚੋਰੀ ਕਰਦੇ ਦੇਖਿਆ ਅਤੇ ਜਦ ਉਹ ਕੱਪੜੇ ਲੈ ਕੇ ਬਾਹਰ ਜਾਣ ਲੱਗਾ ਤਾਂ ਮੁਲਾਜ਼ਮ ਨੇ ਉਸ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਅੰਬਾਲਾ ਨਿਵਾਸੀ ਦੀਪਕ ਕੋਲੋਂ ਚੋਰੀ ਦੇ ਕੱਪੜੇ ਬਰਾਮਦ ਕਰ ਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।