ਪੰਜਾਬ ਸਰਕਾਰ ਵੱਲੋਂ ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ
Friday, Aug 19, 2022 - 09:06 AM (IST)
ਚੰਡੀਗੜ੍ਹ (ਸ਼ਰਮਾ) : ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੀਗਲ ਮੈਟਰੋਲੋਜੀ ਵਿਭਾਗ ਦੇ ਅਮਲੇ ਵੱਲੋਂ ਲਾਜ਼ਮੀ ਨਿਰੀਖਣ ਦੌਰਾਨ ਵਿਕਰੀ/ਖ਼ਰੀਦ ਵਾਊਚਰ ਦੀਆਂ ਹਾਰਡ ਕਾਪੀਆਂ ਜਮ੍ਹਾਂ ਕਰਾਉਣ ਦੀ ਰਿਵਾਇਤ ਨੂੰ ਖ਼ਤਮ ਕਰ ਦਿੱਤਾ ਹੈ। ਇਸ ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਜੋ ਵਪਾਰਕ ਲੈਣ-ਦੇਣ ਦੀ ਗੁਪਤਤਾ ਬਰਕਰਾਰ ਰੱਖਦਿਆਂ ਉਨ੍ਹਾਂ ਦੇ ਵਪਾਰਕ ਹਿੱਤਾਂ ਦੀ ਵੀ ਰਾਖੀ ਕਰੇਗਾ।
ਇਹ ਵੀ ਪੜ੍ਹੋ : ਨਹਾਉਂਦੀ ਸਾਲੇਹਾਰ ਦੀਆਂ ਤਸਵੀਰਾਂ ਖਿੱਚ ਗੰਦੀ ਜ਼ਿੱਦ 'ਤੇ ਅੜਿਆ ਰਿਹਾ ਨਣਦੋਈਆ, ਅਖ਼ੀਰ ਜੋ ਹੋਇਆ...
ਵੇਟ ਐਂਡ ਮਈਅਰਜ਼ (ਨਾਪ ਤੋਲ) ਇੰਡਸਟਰੀਅਲ ਐਸੋਸੀਏਸ਼ਨ, ਪੰਜਾਬ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਇਹ ਵੇਰਵੇ ਸਾਂਝੇ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਮਸ਼ੀਨ ਨਿਰਮਾਤਾਵਾਂ ਵੱਲੋਂ ਵਿਭਾਗ ਨੂੰ ਦਿੱਤੀ ਗਈ ਜਾਣਕਾਰੀ ਨਾਲ ਤੁਲਨਾ ਕਰਕੇ ਅਸਲ ਵਾਊਚਰ ਮੌਕੇ ’ਤੇ ਹੀ ਵਾਪਸ ਕਰ ਦਿੱਤੇ ਜਾਣਗੇ।
ਉਦਯੋਗ ਨੂੰ ਹੋਰ ਰਾਹਤ ਦਿੰਦਿਆਂ ਅਤੇ ਲਾਲ ਫੀਤਾਸ਼ਾਹੀ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਮੰਤਰੀ ਨੇ ਵਿਭਾਗ 'ਚ ਪ੍ਰਚਲਿਤ ਤਿਮਾਹੀ ਨਿਰੀਖਣਾਂ ਨੂੰ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਸਲਾਨਾ ਨਿਰੀਖਣ ਕੀਤੇ ਜਾਣਗੇ। ਮੰਤਰੀ ਨੇ ਕਿਹਾ, 'ਜੇਕਰ ਜੀ. ਐੱਸ. ਟੀ. ਅਤੇ ਆਮਦਨ ਕਰ ਰਿਟਰਨਾਂ ਦੀ ਸਲਾਨਾ ਪੜਤਾਲ ਕਰਨਾ ਢੁਕਵਾਂ ਹੈ ਤਾਂ ਉਦਯੋਗ ਲਈ ਤਿਮਾਹੀ ਨਿਰੀਖਣ ਦੀ ਕੋਈ ਲੋੜ ਨਹੀਂ ਹੈ।'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ