ਬਿਜਲੀ ਕਾਮਿਆਂ ਵੱਲੋਂ ਸਬ-ਡਵੀਜ਼ਨ ਮਾਲ ਮੰਡੀ ਵਿਖੇ ਰੋਸ ਪ੍ਰਦਰਸ਼ਨ

Wednesday, Apr 18, 2018 - 03:29 AM (IST)

ਅੰਮ੍ਰਿਤਸਰ,   (ਛੀਨਾ)-  ਪਾਵਰਕਾਮ ਮੁਲਾਜ਼ਮਾਂ ਵੱਲੋਂ ਅੱਜ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਸਬ-ਡਵੀਜ਼ਨ ਮਾਲ ਮੰਡੀ ਵਿਖੇ ਐੱਸ. ਈ. ਸਿਟੀ ਸਰਕਲ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮ ਆਗੂ ਨਰਿੰਦਰ ਸਿੰਘ, ਮਦਨ ਲਾਲ, ਹਰਦੇਵ ਸਿੰਘ ਤੇ ਲਖਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਐੱਸ. ਈ. ਸਿਟੀ ਸਰਕਲ ਵੱਲੋਂ ਏ. ਜੇ. ਈ. ਕਿਸ਼ਨ ਲਾਲ ਨੂੰ ਨਾਜਾਇਜ਼ ਸਸਪੈਂਡ ਕਰਨ ਦੇ ਵਿਰੋਧ 'ਚ ਮੁਲਾਜ਼ਮ ਜਥੇਬੰਦੀਆਂ 'ਚ ਭਾਰੀ ਰੋਸ ਦੀ ਲਹਿਰ ਹੈ।
ਉਨ੍ਹਾਂ ਕਿਹਾ ਕਿ 18 ਅਪ੍ਰੈਲ ਤੋਂ ਸਬ-ਡਵੀਜ਼ਨ ਮਾਲ ਮੰਡੀ ਦਾ ਕੰਮਕਾਜ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ 'ਤੇ ਠੱਪ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਦੌਰਾਨ ਖਪਤਕਾਰਾਂ ਨੂੰ ਆਉਣ ਵਾਲੀ ਮੁਸ਼ਕਲ ਲਈ ਉੱਚ ਅਧਿਕਾਰੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਓਨੀ ਦੇਰ ਤੱਕ ਜਾਰੀ ਰਹੇਗਾ ਜਦੋਂ ਤੱਕ ਏ. ਜੇ. ਈ. ਕਿਸ਼ਨ ਲਾਲ ਨੂੰ ਬਹਾਲ ਨਹੀਂ ਕੀਤਾ ਜਾਂਦਾ।
ਇਸ ਮੌਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ 'ਚ ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਸਾਹਿਬ ਸਿੰਘ ਤੇ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਹਾਜ਼ਰ ਸਨ।


Related News