ਬਿਜਲੀ ਉਪਭੋਗਤਾ ਹੋ ਜਾਣ ਸਾਵਧਾਨ, ਇਹ ਠੱਗੀ ਦਾ ਮੈਸੇਜ ਹੈ

Monday, Sep 19, 2022 - 06:27 PM (IST)

ਚੰਡੀਗੜ੍ਹ : ਆਨਲਾਈਨ ਠੱਗੀ ਦਾ ਰੁਝਾਨ ਦਿਨੋਂ-ਦਿਨ ਵੱਧਦਾ ਰਿਹਾ ਹੈ। ਰੋਜ਼ਾਨਾ ਸਾਈਬਰ ਠੱਗੀ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ। ਸਾਈਬਰ ਠੱਗ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾ ਕੇ ਭੋਲੇ-ਭਾਲੇ ਲੋਕਾਂ ਨਾਲ ਵੱਡੀਆਂ ਠੱਗੀਆਂ ਨੂੰ ਅੰਜਾਮ ਦੇ ਰਹੇ ਹਨ। ਸਾਈਬਰ ਠੱਗਾਂ ਨੇ ਹੁਣ ਠੱਗੀ ਦਾ ਨਵਾਂ ਰਸਤਾ ਲੱਭ ਲਿਆ ਹੈ। ਠੱਗੀ ਲਈ ਹੁਣ ਪੀ. ਐੱਸ. ਪੀ. ਸੀ. ਐੱਲ. ਦੇ ਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਵਿਚ ਠੱਗ ਲੋਕਾਂ ਨੂੰ ਪਰਸਨਲ ਮੋਬਾਇਲ ਨੰਬਰ ’ਤੇ ਮੈਸੇਜ ਭੇਜਦੇ ਹਨ ਅਤੇ ਬਿੱਲ ਨਾ ਤਾਰਨ ਦੀ ਸੂਰਤ ਵਿਚ ਮੀਟਰ ਕੱਟਣ ਦਾ ਡਰਾਵਾ ਦਿੰਦੇ ਹਨ। ਇਥੋਂ ਤੱਕ ਆਖਿਆ ਜਾਂਦਾ ਹੈ ਕਿ ਅੱਜ 9.30 ਵਜੇ ਤੁਹਾਡਾ ਬਿਜਲੀ ਮੀਟਰ ਕੱਟ ਦਿੱਤਾ ਜਾਵੇਗਾ, ਜੇਕਰ ਬਿਲਿੰਗ ਅਫਸਰ ਨਾਲ ਸੰਪਰਕ ਨਾ ਕੀਤਾ ਗਿਆ। ਇਸ ਵਿਚ ਬਕਾਇਦਾ ਨੰਬਰ (6200545930) ਵੀ ਦਿੱਤਾ ਜਾਂਦਾ ਹੈ। ਜਿਵੇਂ ਹੀ ਉਪਭੋਗਤਾ ਇਸ ਨੰਬਰ ’ਤੇ ਸੰਪਰਕ ਕਰਦਾ ਹੈ ਤਾਂ ਠੱਗ ਉਪਭੋਗਤਾ ਨੂੰ ਲਿੰਕ ਭੇਜ ਕੇ ਜਾਂ ਉਪਭੋਗਤਾ ਦੇ ਖਾਤੇ ਨਾਲ ਸੰਬੰਧਤ ਜਾਣਕਾਰੀ ਮੰਗ ਕੇ ਸਾਰਾ ਖਾਤਾ ਖਾਲ੍ਹੀ ਕਰ ਦਿੰਦਾ ਹੈ। 

ਇਹ ਵੀ ਪੜ੍ਹੋ : ਪਿੰਡ ਢੁੱਡੀਕੇ ਦੇ ਸ਼ਮਸ਼ਾਨ ਘਾਟ ’ਚ ਸਸਕਾਰ ਮੌਕੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ

ਦਸੂਹਾ ਦੇ ਦੁਕਾਨ ਨਾਲ ਵੀ ਹੋਈ ਸੀ ਠੱਗੀ

ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦਾ ਇਹ ਕੋਈ ਨਵਾਂ ਮਾਮਲਾ ਜਾਂ ਤਰੀਕਾ ਨਹੀਂ ਹੈ, ਆਨਲਾਈਨ ਠੱਗੀ ਦੇ ਅਜਿਹੇ ਕਈ ਮਾਮਲਾ ਸਾਹਮਣੇ ਆ ਚੁੱਕੇ ਹਨ। ਕੁੱਝ ਦਿਨ ਪਹਿਲਾਂ ਹੀ ਦਸੂਹਾ ਦੇ ਬੈਂਕ ਰੋਡ ਦਸੂਹਾ ਵਿਖੇ ਇਕ ਸਿੱਲਕ ਕੱਪੜਿਆਂ ਦੀ ਦੁਕਾਨ ਦੇ ਮਾਲਕ ਜਸਵਿੰਦਰ ਸਿੰਘ ਨਾਲ 69 ਹਜ਼ਾਰ ਦੀ ਠੱਗੀ ਹੋਈ ਸੀ। ਦੁਕਾਨਦਾਰ ਨੇ ਦੱਸਿਆ ਸੀ ਕਿ ਬਿਜਲੀ ਬੋਰਡ ਦੇ ਨਾਂ ’ਤੇ ਕਿਸੇ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਤੁਹਾਡਾ ਪਿਛਲਾ ਬਿੱਲ ਨਹੀਂ ਤਾਰਿਆ ਗਿਆ ਜੇ ਤੁਸੀਂ ਅੱਜ ਬਿਲ ਨਾ ਤਾਰਿਆ ਤਾਂ ਤੁਹਾਡਾ ਬਿਜਲੀ ਕੁਨੈਕਸ਼ਨ ਕੱਟਿਆ ਜਾਵੇਗਾ ਅਤੇ ਉਸ ਨੇ ਕਿਹਾ ਕਿ ਤੁਸੀਂ ਮੇਰੇ ਮੋਬਾਇਲ ’ਤੇ ਲਿੰਕ ਭੇਜੋ। ਲਿੰਕ ਭੇਜਣ ਉਪਰੰਤ ਤਿੰਨ ਵਾਰ ਪੈਸੇ ਕੱਟੇ ਗਏ। ਜੋ ਕੁੱਲ 69 ਹਜ਼ਾਰ ਰੁਪਏ ਬਣਦੇ ਹਨ। 

ਇਹ ਵੀ ਪੜ੍ਹੋ : ਕਈ ਵਾਰ ਵਰਜਣ ’ਤੇ ਵੀ ਜਦੋਂ ਨਾ ਹਟਿਆ ਭਰਾ ਤਾਂ ਭੈਣ ਨੇ ਵੱਡਾ ਜਿਗਰਾ ਕਰਕੇ ਖੋਲ੍ਹ ਦਿੱਤੀ ਸ਼ਰਮਨਾਕ ਕਰਤੂਤ

ਸੁਚੇਤ ਰਹਿਣ ਲੋਕ

ਸਾਈਬਰ ਠੱਗੀ ਖ਼ਿਲਾਫ਼ ਸਰਕਾਰ ਵਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਅਜਿਹੇ ਮਾਮਲਿਆਂ ਵਿਚ ਲੋਕਾਂ ਨੂੰ ਵੀ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜੇਕਰ ਤੁਹਾਡੇ ਫੋਨ ਜਾਂ ਵਟਸਐੱਪ ’ਤੇ ਕੋਈ ਅਨਜਾਣ ਨੰਬਰ ਤੋਂ ਮੈਸੇਜ ਆਉਂਦਾ ਹੈ ਜਾਂ ਲਿੰਕ ਆਉਂਦਾ ਹੈ ਤਾਂ ਉਸ ’ਤੇ ਕਲਿੱਕ ਕਰਨ ਲਈ ਬਜਾਏ ਤੁਰੰਤ ਡਿਲੀਟ ਕੀਤਾ ਜਾਵੇ। ਜੇਕਰ ਕੋਈ ਫੋਨ ਕਰਕੇ ਤੁਹਾਨੂੰ ਲਾਟਰੀ ਨਿਕਲਣ ਦਾ ਲਾਲਚ ਦਿੰਦਾ ਹੈ ਤਾਂ ਅਜਿਹੇ ਲੋਕਾਂ ਦੀਆਂ ਗੱਲਾਂ ਵਿਚ ਆਉਣ ਦੀ ਬਜਾਏ ਤੁਰੰਤ ਇਸ ਦੀ ਸ਼ਿਕਾਇਤ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਕੋਈ ਅਜਨਾਣ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਦੀਆਂ ਗੱਲਾਂ ਵਿਚ ਆ ਕੇ ਭੁੱਲ ਕੇ ਵੀ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਅਨਜਾਣ ਫੋਨ ਆਉਣ ਸਮੇਂ ਵਰਤੀ ਗਈ ਥੋੜ੍ਹੀ ਜਿਹੀ ਸਤਰਕਤਾ ਤੁਹਾਨੂੰ ਤੁਹਾਡੀ ਜਮਾਂ ਪੂੰਜੀ ਲੁੱਟੇ ਜਾਣ ਤੋਂ ਬਚਾਅ ਸਕਦੀ ਹੈ। 

ਇਹ ਵੀ ਪੜ੍ਹੋ : ਪੁੱਤ ਨੂੰ ਵਿਦੇਸ਼ ਭੇਜਣ ਦਾ ਸੁਫ਼ਨਾ ਰਹਿ ਗਿਆ ਅਧੂਰਾ, ਏਜੰਟਾਂ ਦੇ ਜਾਲ ’ਚ ਫਸ ਠੱਗਿਆ ਗਿਆ ਥਾਣੇਦਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News