ਤਰਨਤਾਰਨ ਦੇ ਹੋਟਲ ’ਚ ਹੋ ਰਹੀ ਸੀ ਬਿਜਲੀ ਚੋਰੀ, PSPCL ਨੇ ਕੀਤਾ 11.23 ਲੱਖ ਰੁਪਏ ਜੁਰਮਾਨਾ

Friday, May 27, 2022 - 09:05 PM (IST)

ਤਰਨਤਾਰਨ ਦੇ ਹੋਟਲ ’ਚ ਹੋ ਰਹੀ ਸੀ ਬਿਜਲੀ ਚੋਰੀ, PSPCL ਨੇ ਕੀਤਾ 11.23 ਲੱਖ ਰੁਪਏ ਜੁਰਮਾਨਾ

ਅੰਮ੍ਰਿਤਸਰ (ਬਿਊਰੋ) : ਇੰਜੀਨੀਅਰ ਬਾਲ ਕ੍ਰਿਸ਼ਨ ਮੁੱਖ ਇੰਜੀਨੀਅਰ ਸੰਚਾਲਨ ਬਾਰਡਰ ਜ਼ੋਨ ਦੀਆਂ ਹਦਾਇਤਾਂ ਅਨੁਸਾਰ ਹਲਕਾ ਤਰਨਤਾਰਨ ਵਿਖੇ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਹੋਟਲ ਜੇ. ਅੈੱਸ. ਗਿੱਲ ਰੈਸਟੋਰੈਂਟ ਕਾਜ਼ੀਕੋਟ ਤਰਨਤਾਰਨ ਬਿਜਲੀ ਚੋਰੀ ਕਰਦਾ ਫੜਿਆ ਗਿਆ। ਇਸ ਹੋਟਲ ’ਚ ਕੰਪੈਸਟਰ ਲਗਾ ਕੇ ਬਿਜਲੀ ਦੇ ਮੀਟਰ ਨੂੰ ਬਾਈਪਾਸ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਉਕਤ ਹੋਟਲ ਇੰਜੀਨੀਅਰ ਤਰਸੇਮ ਕੁਮਾਰ ਵਧੀਕ ਨਿਗਰਾਨ ਇੰਜੀਨੀਅਰ ਤਰਨਤਾਰਨ ਸ਼ਹਿਰੀ ਅਤੇ ਇੰਜੀਨੀਅਰ ਨਰਿੰਦਰ ਸਿੰਘ ਉਪਮੰਡਲ ਅਫ਼ਸਰ ਤਰਨਤਾਰਨ ਵੱਲੋ ਸਾਂਝੇ ਤੌਰ ’ਤੇ ਚੈਕਿੰਗ ਦੌਰਾਨ ਬਿਜਲੀ ਚੋਰੀ ਕਰਦਾ ਫੜਿਆ ਗਿਆ। ਚੈਕਿੰਗ ਦੌਰਾਨ 26 ਕਿ. ਵਾ. ਲੋਡ ਚੱਲਦਾ ਪਾਇਆ ਗਿਆ। ਇਸ ਦੌਰਾਨ ਮੌਕੇ ’ਤੇ ਹੋਟਲ ’ਚ 2 ਮੀਟਰ ਲੱਗੇ ਸਨ ਅਤੇ ਖਪਤਕਾਰ ਵੱਲੋਂ ਉਕਤ ਮੀਟਰਾਂ ਨੂੰ ਬਾਈਪਾਸ ਕਰਕੇ/ਕੰਪੈਸਟਰ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਅਤੇ ਇਸੇ ਹੀ ਹੋਟਲ ਵਿਚ ਉਕਤ ਵਿਅਕਤੀ ਉਸੇ ਹੀ ਜਗ੍ਹਾ ’ਤੇ 2 ਨੰਬਰ ਘਰੇਲੂ ਮੀਟਰ ਤੋਂ ਕਮਰਸ਼ੀਅਲ ਬਿਜਲੀ ਦੀ ਵਰਤੋਂ ਕਰ ਰਿਹਾ ਸੀ, ਜਿਸ ਦੇ ਇਵਜ਼ ’ਚ ਕੁਲ 11 ਲੱਖ 23 ਹਜ਼ਾਰ ਰੁਪਏ ਬਿਜਲੀ ਚੋਰੀ/ਅਣਅਧਿਕਾਰਤ ਵਰਤੋਂ ਦਾ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਖੰਨਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਾਂ ਸਣੇ ਜੁੜਵਾ ਬੱਚਿਆਂ ਦੀ ਹੋਈ ਮੌਤ

ਇੰਜੀਨੀਅਰ ਜੀ. ਐੱਸ. ਖਹਿਰਾ ਉਪ ਮੁੱਖ ਇੰਜੀਨੀਅਰ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਉਪਰੋਕਤ ਚੋਰੀ ਤੋਂ ਇਲਾਵਾ ਅੱਜ ਦੀ ਚੈਕਿੰਗ ਦੌਰਾਨ ਵੱਖ-ਵੱਖ 40 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ ਅਤੇ ਉਪਰੋਕਤ ਤੋਂ ਇਲਾਵਾ 7 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਸੰਬੰਧਤ ਬਿਜਲੀ ਚੋਰੀ ਦੇ ਕੇਸ ਐਂਟੀ ਪਾਵਰ ਥੈਫਟ ਵੇਰਕਾ ਵਿਖੇ ਦਰਜ ਕਰਵਾ ਦਿੱਤੇ ਗਏ ਹਨ ਤਾਂ ਜੋ ਉਕਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।

PunjabKesari

ਇਹ ਵੀ ਪੜ੍ਹੋ : 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ

ਇਸ ਤੋਂ ਇਲਾਵਾ ਇੰਜੀਨੀਅਰ ਜੀ. ਐੱਸ. ਖਹਿਰਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹਲਕਾ ਤਰਨਤਾਰਨ ਵਿਖੇ ਵੱਡੇ ਪੱਧਰ ’ਤੇ ਹੋ ਰਹੀ ਚੋਰੀ ਨੂੰ ਫੜਨ ਦੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਕਾਰਨ 3600 ਨਵੇਂ ਖਪਤਕਾਰ ਅਤੇ 3000 ਖਪਤਕਾਰਾ ਵੱਲੋਂ ਲੋਡ ਵਧਾਉਣ ਦੀਆਂ ਅਰਜ਼ੀਆਂ ਦਰਜ ਕਰਵਾਈਆਂ ਗਈਆ ਹਨ। ਇਸ ਦੇ ਨਾਲ ਹੀ ਟਿਊਬਵੈੱਲ ਦੇ 158 ਖਪਤਕਾਰਾਂ ਵੱਲੋਂ ਆਪਣਾ ਲੋਡ ਵਧਾਉਣ ਲਈ ਆਪਣੀਆਂ ਅਰਜ਼ੀਆਂ ਦਰਜ ਕਰਵਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਡਾ. ਵਿਜੇ ਸਿੰਗਲਾ ਤੇ OSD ਅਦਾਲਤ ’ਚ ਪੇਸ਼, 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇ


author

Manoj

Content Editor

Related News