ਬਿਜਲੀ ਦੇ ਮੀਟਰ ਬਕਸਿਆਂ ਦੀ ਹਾਲਤ ਖਸਤਾ
Sunday, Mar 04, 2018 - 10:38 AM (IST)

ਮੱਲ੍ਹੀਆਂ ਕਲਾਂ (ਟੁੱਟ)— ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੂਬੇ ਅੰਦਰ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਬਿਜਲੀ ਖਪਤਕਾਰਾਂ ਦੇ ਬਿਜਲੀ ਮੀਟਰ ਬਕਸਿਆਂ ਨੂੰ ਘਰਾਂ 'ਚੋਂ ਬਾਹਰ ਕੱਢਣ ਦਾ ਕੰਮ ਪ੍ਰਾਈਵੇਟ ਕੰਪਨੀ ਵੱਲੋਂ ਅੱਜ ਤੋਂ 5-6 ਸਾਲ ਪਹਿਲਾਂ ਬੜੀ ਤੇਜ਼ੀ ਨਾਲ ਕੀਤਾ ਗਿਆ ਅਤੇ ਮੀਟਰ ਬਕਸਿਆਂ ਨੂੰ ਤਾਲੇ ਵੀ ਲਾਏ ਗਏ। ਅੱਜਕਲ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਲੱਗੇ ਬਕਸਿਆਂ ਦੀ ਹਾਲਤ ਖਸਤਾ ਬਣੀ ਹੋਈ ਹੈ। ਬਿਨਾਂ ਤਾਲਿਆਂ ਤੋਂ ਬਕਸੇ ਆਮ ਹੀ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਪਿੰਡ ਉੱਗੀ ਵਿਖੇ ਲੱਗੇ ਮੀਟਰ ਬਕਸੇ ਦੀ ਹਾਲਤ ਖਸਤਾ ਬਣੀ ਹੋਈ ਹੈ, ਜੋ ਕਿ ਬਿਨਾਂ ਤਾਲੇ ਤੋਂ ਆਪਣੀ ਹਾਲਤ ਪਿਛਲੇ ਸਮੇਂ ਤੋਂ ਬਿਆਨ ਕਰ ਰਿਹਾ ਹੈ, ਜੋ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹੈ। ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਕਤ ਬਕਸੇ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਬਕਸੇ ਨੂੰ ਬਿਜਲੀ ਵਿਭਾਗ ਤੁਰੰਤ ਬਦਲੇ ਤਾਂ ਜੋ ਲੋਕਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮਿਲ ਸਕੇ। ਇਸ ਸਬੰਧੀ ਐਕਸੀਅਨ ਜ਼ਿਲਾ ਕਪੂਰਥਲਾ ਅਸ਼ਵਨੀ ਕੁਮਾਰ ਨੇ ਆਖਿਆ ਕਿ ਖਸਤਾ ਹਾਲਤ ਬਕਸਿਆਂ ਨੂੰ ਤੁਰੰਤ ਬਦਲਿਆ ਜਾਵੇਗਾ।