ਜਲੰਧਰ: ਬਿਜਲੀ ਸੰਕਟ ਤੋਂ ਅਣਜਾਣ ਬੰਦ ਕਮਰਿਆਂ ’ਚ ਬੈਠੇ ਸਰਕਾਰੀ ਬਾਬੂ, ਧੜੱਲੇ ਨਾਲ ਚੱਲ ਰਹੇ ਏ. ਸੀ. ਤੇ ਪੱਖੇ
Tuesday, Jul 06, 2021 - 05:12 PM (IST)
ਜਲੰਧਰ (ਸੋਨੂੰ)— ਪੰਜਾਬ ’ਚ ਚੱਲ ਰਹੇ ਬਿਜਲੀ ਸੰਕਟ ਦਰਮਿਆਨ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਸਾਰੇ ਸਰਕਾਰੀ ਦਫ਼ਤਰਾਂ ’ਚ ਏ. ਸੀ. ਬੰਦ ਕਰਨ ਦੇ ਨਾਲ-ਨਾਲ ਸਮੇਂ ’ਚ ਬਦਲਾਅ ਕਰਨ ਦੇ ਆਦੇਸ਼ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਹੀ ਸਰਕਾਰੀ ਦਫ਼ਤਰਾਂ ’ਚ ਧੜੱਲੇ ਨਾਲ ਬਿਜਲੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਕਪੂਰਥਲਾ ਪੁਲਸ ਵੱਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ
ਤਾਜ਼ਾ ਤਸਵੀਰਾਂ ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਦੀਆਂ ਸਾਹਮਣੇ ਆਈਆਂ ਹਨ, ਜਿੱਥੇ ਹਰ ਇਕ ਕਮਰੇ ’ਚ ਬਿਜਲੀ ਦੀ ਬਰਬਾਦੀ ਸਾਫ਼ ਵੇਖੀ ਜਾ ਰਹੀ ਹੈ। ਕਿਸੇ ਦੇ ਨਾ ਹੋਣ ਦੇ ਬਾਵਜੂਦ ਏ. ਸੀ., ਪੱਖੇ ਅਤੇ ਕੂਲਰ ਤੇਜ਼ ਚੱਲ ਰਹੇ ਹਨ। ਇਸ ਸੰਕਟ ਦੌਰਾਨ ਜਿੱਥੇ ਆਮ ਜਨਤਾ ਘਰਾਂ ’ਚ ਬਿਜਲੀ ਕਟਾਂ ਤੋਂ ਪਰੇਸ਼ਾਨ ਹਨ, ਉਥੇ ਹੀ ਸਰਕਾਰੀ ਬਾਬੂ ਇਸ ਤੋਂ ਅਣਜਾਣ ਸ਼ਰੇਆਮ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।
ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਸਮੇਂ ਬਿਜਲੀ ਦਾ ਸੰਕਟ ਛਾਇਆ ਹੋਇਆ ਹੈ। ਇੰਡਸਟਰੀ ਠੱਪ ਹੋ ਗਈ ਹੈ। ਰੋਜ਼ਾਨਾ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ। ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖ਼ੁਦ ਅਪੀਲ ਕਰਨੀ ਪਈ ਕਿ ਦਫ਼ਤਰਾਂ ਵਿਚ ਏ. ਸੀ. ਦੀ ਘੱਟ ਵਰਤੋਂ ਕੀਤੀ ਜਾਵੇ। ਇੰਨਾ ਹੀ ਨਹੀਂ ਸਗੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ ਪਰ ਸ਼ਾਇਦ ਬੰਦ ਕਮਰਿਆਂ ਵਿਚ ਏ. ਸੀ. ਚਲਾ ਕੇ ਬੈਠੇ ਸਰਕਾਰੀ ਬਾਬੂਆਂ ਨੂੰ ਇਸ ਸੰਕਟ ਬਾਰੇ ਪਤਾ ਨਹੀਂ ਲੱਗਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।