ਵੋਲਟੇਜ ਵੱਧ ਆਉਣ ਕਾਰਨ ਬਿਜਲੀ ਉਪਕਰਨ ਸੜੇ

Tuesday, Jul 11, 2017 - 02:01 AM (IST)

ਵੋਲਟੇਜ ਵੱਧ ਆਉਣ ਕਾਰਨ ਬਿਜਲੀ ਉਪਕਰਨ ਸੜੇ

ਗਿੱਦੜਬਾਹਾ,   (ਕੁਲਭੂਸ਼ਨ)- ਬੀਤੀ ਰਾਤ ਮੁਹੱਲਾ ਰੂਪ ਨਗਰ ਵਿਖੇ ਬਿਜਲੀ ਦੀ ਵੱਧ ਵੋਲਟੇਜ ਆਉਣ ਕਾਰਨ ਇਕ ਘਰ ਦੇ ਬਜਲੀ ਉਪਕਰਨ ਸੜ ਗਏ।
ਪੀੜਤ ਵਿਨੇ ਕੁਮਾਰ ਗੋਇਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਉਨ੍ਹਾਂ ਦੇ ਘਰ ਦੀ ਬਿਜਲੀ ਦੀ ਵੋਲਟੇਜ ਅਪ-ਡਾਊਨ ਹੋਣ ਲੱਗੀ, ਜਿਸ 'ਤੇ ਉਸ ਨੇ ਤੁਰੰਤ ਬਿਜਲੀ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ।
ਉਸ ਨੇ ਦੱਸਿਆ ਕਿ ਕਰੀਬ ਸਾਢੇ 12 ਵਜੇ ਕੁਝ ਬਿਜਲੀ ਕਰਮਚਾਰੀ ਆਏ ਤੇ ਉਨ੍ਹਾਂ ਨੇ ਵੋਲਟੇਜ ਆਦਿ ਚੈੱਕ ਕਰਨ ਉਪਰੰਤ ਦੱਸਿਆ ਕਿ ਇਹ ਬਿਜਲੀ ਸਪਲਾਈ ਵਿਚ ਨੁਕਸ ਨੂੰ ਦੂਰ ਕਰਨ ਲਈ ਗਰਿੱਡ ਤੋਂ ਬਿਜਲੀ ਸਪਲਾਈ ਬੰਦ ਕਰਵਾਉਣੀ ਪਵੇਗੀ, ਜਿਸ 'ਤੇ ਉਸ ਨੇ ਕਿਹਾ ਕਿ ਗਰਿੱਡ ਤੋਂ ਲਾਈਟ ਬੰਦ ਤਾਂ ਵਿਭਾਗ ਦੇ ਆਏ ਤੁਸੀਂ ਕਰਮਚਾਰੀ ਹੀ ਕਰਵਾ ਸਕਦੇ ਹੋ, ਮੈਂ ਇਸ ਲਾਈਟ ਨੂੰ ਕਿਸ ਤਰ੍ਹਾਂ ਬੰਦ ਕਰਵਾ
ਸਕਦਾ ਹਾਂ।
ਕਰਮਚਾਰੀਆਂ ਨੇ ਕਿਹਾ ਕਿ ਇਸ ਸਬੰਧੀ ਤੁਸੀਂ ਐੱਸ. ਡੀ. ਓ. ਸਾਹਿਬ ਨੂੰ ਫੋਨ ਕਰ ਦਿਓ। ਉਸ ਨੇ ਦੱਸਿਆ ਕਿ ਉਸ ਨੇ ਐੱਸ. ਡੀ. ਓ. ਸਾਹਿਬ ਨੂੰ ਫੋਨ ਵੀ ਕੀਤਾ ਪਰ ਉਕਤ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ, ਜਦਕਿ ਇਸੇ ਦੌਰਾਨ ਰਾਤ ਕਰੀਬ 1 ਵਜੇ ਬਿਜਲੀ ਦੀ ਵੋਲਟੇਜ ਵੱਧ ਆਉਣ ਕਾਰਨ ਉਸ ਦੇ ਘਰ ਵਿਚ ਲੱਗੇ ਸਟੈਬਲਾਈਜ਼ਰ, ਐੱਲ. ਈ. ਡੀ. ਬਲੱਬਜ਼ ਤੇ ਕੂਲਰ ਸੜ ਗਿਆ।
ਦੂਜੇ ਪਾਸੇ ਪਾਵਰਕਾਮ ਦੇ ਐੱਸ. ਡੀ. ਓ. ਰਾਜਿੰਦਰ ਕੁਮਾਰ ਨੇ ਕਿਹਾ ਕਿ ਉਕਤ ਖਪਤਕਾਰ ਦੀ ਕੰਪਲੇਟ 'ਤੇ ਤੁਰੰਤ ਕਰਮਚਾਰੀ ਭੇਜ ਕੇ ਲਾਈਟ ਠੀਕ ਕਰਵਾ ਦਿੱਤੀ ਗਈ ਸੀ ਅਤੇ ਵੋਲਟੇਜ ਵੱਧ ਆਉਣ 'ਤੇ ਬਿਜਲੀ ਉਪਕਰਨ ਸੜਨ ਦਾ ਸਬੰਧ ਹੈ, ਇਸ ਬਾਰੇ ਅਗਲੇਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।


Related News