ਇਸ ਪਿੰਡ ’ਚ ਬਿਜਲੀ ਦੇ ਬਿੱਲ ਹਿਲਾ ਦਿੰਦੇ ਨੇ ਦਿਲ,ਪੂਰੀ ਘਟਨਾ ਜਾਣ ਹੋ ਜਾਓਗੇ ਹੈਰਾਨ

Sunday, Sep 05, 2021 - 05:57 PM (IST)

ਇਸ ਪਿੰਡ ’ਚ ਬਿਜਲੀ ਦੇ ਬਿੱਲ ਹਿਲਾ ਦਿੰਦੇ ਨੇ ਦਿਲ,ਪੂਰੀ ਘਟਨਾ ਜਾਣ ਹੋ ਜਾਓਗੇ ਹੈਰਾਨ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਵਿਚ ਇਨ੍ਹੀਂ ਦਿਨੀਂ ਆਏ ਬਿਜਲੀ ਦੇ ਬਿੱਲਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਪਿੰਡ ਵਿਚ ਪੱਖੇ ਅਤੇ ਬਲਬ ਦੀ ਵਰਤੋਂ ਕਰਨ ਵਾਲੇ ਇੱਕ ਘਰ ਨੂੰ 8 ਲੱਖ 25 ਹਜ਼ਾਰ ਰੁਪਏ ਦਾ ਬਿੱਲ ਆਇਆ। ਉੱਥੇ ਹੀ ਕਈ ਘਰਾਂ ਨੂੰ 50-50 ਹਜ਼ਾਰ ਰੁਪਏ ਦੇ ਬਿੱਲ ਆਏ ਹਨ। ਪੰਜਾਬ ਵਿਚ ਇਸ ਸਮੇਂ ਬਿਜਲੀ ਦੇ ਮੁੱਦੇ ’ਤੇ ਸਿਆਸਤ ਜ਼ੋਰਾਂ ਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ :  ਸਹੁਰਿਆਂ ਤੋਂ ਦੁਖੀ 3 ਬੱਚਿਆਂ ਦੇ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਡੇਢ ਮਹੀਨਾ ਪਹਿਲਾਂ ਪਤਨੀ ਨੇ ਕੀਤੀ ਸੀ ਖ਼ੁਦਕੁਸ਼ੀ

ਇਕ ਪਾਸੇ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਮੁਫ਼ਤ ਬਿਜਲੀ ਦੇ 200 ਯੂਨਿਟ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੱਲੋਂ ਬਿਜਲੀ ਮੁਫ਼ਤ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਪਿੰਡਾਂ ਦੇ ਆਮ ਘਰਾਂ ਨੂੰ ਲੱਖਾਂ ਰੁਪਇਆਂ ਦੇ ਬਿੱਲ ਆ ਰਹੇ ਹਨ। ਅਜਿਹਾ ਕੁਝ ਹੋਇਆ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਵਿਖੇ ਹੋਇਆ ਜਿਥੇ ਇੱਕ ਘਰ ਨੂੰ 8 ਲੱਖ ਰੁਪਏ ਤੱਕ ਦਾ ਬਿੱਲ ਆਇਆ। ਪਿੰਡ ਮਾਹੂਆਣਾ ਦੇ ਮਨਜਿੰਦਰ ਸਿੰਘ ਦੇ ਨਾਮ ਤੇ ਲੱਗੇ ਮੀਟਰ ਦਾ ਬਿੱਲ ਜਦ ਘਰ ਆਏ ਕਰਮਚਾਰੀਆਂ ਨੇ ਮਸ਼ੀਨ ਚੋਂ ਕੱਢ ਘਰ ਵਾਲਿਆਂ ਨੂੰ ਦਿੱਤਾ ਤਾਂ ਘਰ ਵਾਲਿਆਂ ਦੀ ਪਰੇਸ਼ਾਨੀ ਤਾਂ ਬਣਦੀ ਸੀ। ਮਨਜਿੰਦਰ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਪਹਿਲਾਂ 29 ਹਜ਼ਾਰ ਰੁਪਏ ਬਿੱਲ ਆਇਆ ਅਤੇ ਹੁਣ 8 ਲੱਖ 25 ਹਜ਼ਾਰ ਰੁਪਏ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਹੱਲ ਦਾ ਭਰੋਸਾ ਦਿਤਾ ਪਰ ਹੱਲ ਹੋਇਆ ਨਹੀਂ। ਘਰ ਵਿਚ 4 ਬਲਬ ਤੇ ਦੋ ਪੱਖੇ ਚੱਲਦੇ ਹਨ।

ਇਹ ਵੀ ਪੜ੍ਹੋ : ਜਿਸ ਕੁੜੀ ਨੂੰ ਕੀਤਾ ਪਿਆਰ ਉਸ ਨੇ ਘਰੇ ਬੁਲਾ ਕੇ ਮੁੰਡੇ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ ਕਰ ਦਵੇਗਾ ਪੂਰਾ ਮਾਮਲਾ

ਉਧਰ ਇਸੇ ਤਰ੍ਹਾਂ ਹੀ ਪਿੰਡ ਦੇ ਕਈ ਘਰਾਂ ਨੂੰ 50-50 ਹਜ਼ਾਰ ਰੁਪਏ ਦੇ ਬਿੱਲ ਆਏ ਹਨ। ਬਿਜਲੀ ਦੇ ਇਨ੍ਹਾਂ ਵੱਡੇ ਬਿੱਲਾਂ ਤੋਂ ਪੀੜਿਤ ਪਿੰਡ ਵਾਸੀਆਂ ਦਾ ਕਹਿਣਾ ਕਿ ਘਰਾਂ ਵਿਚ ਐਸ ਸੀ ਸਕੀਮ ਤਹਿਤ 200 ਯੂਨਿਟ ਬਿਜਲੀ ਮੁਆਫ਼ ਦੇ ਬਾਵਜੂਦ ਵੀ ਇੰਨੇ ਵੱਡੇ ਬਿੱਲਾਂ ਨੇ ਉਨ੍ਹਾਂ ਨੂੰ ਸ਼ਸ਼ੋਪੰਜ ਵਿਚ ਪਾਇਆ ਹੋਇਆ ਹੈ। ਉਧਰ ਦੂਜੇ ਪਾਸੇ ਵਿਭਾਗ ਦੇ ਐੱਸ.ਡੀ.ਓ. ਇਕਬਾਲ ਸਿੰਘ ਦਾ ਕਹਿਣਾ ਕਿ ਲੱਖਾਂ ਰੁਪਇਆਂ ਦਾ ਆਇਆ ਬਿੱਲ ਕਿਸੇ ਤਕਨੀਕੀ ਗਲਤੀ ਕਾਰਨ ਹੋ ਸਕਦਾ ਜੋ ਸਹੀ ਕਰ ਦਿੱਤੀ ਜਾਵੇਗੀ। ਉਹ ਦੂਜੇ ਬਿੱਲਾਂ ਸਬੰਧੀ ਕਹਿੰਦੇ ਹਨ ਕਿ ਇਨ੍ਹਾਂ ਘਰਾਂ ਨੂੰ 200 ਯੂਨਿਟ ਬਿਜਲੀ ਮਾਫ਼ ਹੈ ਅਤੇ ਇਸ ਤੋਂ ਉਪਰ ਤੇ ਬਿੱਲ ਲੱਗਦਾ ਹੈ ਪਰ ਕੁਝ ਘਰਾਂ ਵੱਲੋਂ ਇਹ ਬਿੱਲ ਕਈ ਮਹੀਨਿਆਂ ਤੋਂ ਨਹੀਂ ਭਰੇ ਜਾਂਦੇ ਜਿਸ ਕਾਰਨ ਰਕਮ ਵੱਡੀ ਬਣ ਜਾਂਦੀ ਹੈ।

ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਮੌਤ, ਆਖਰੀ ਵਾਰ ਪੁੱਤ ਦਾ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ


author

Shyna

Content Editor

Related News